ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 2 ਡਰਾਈਵਰਾਂ ਦੀ ਮੌਤ

ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 2 ਡਰਾਈਵਰਾਂ ਦੀ ਮੌਤ

ਰਾਂਚੀ- ਮੰਗਲਵਾਰ ਤੜਕੇ ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਵਿਚ ਦੋ ਮਾਲ ਗੱਡੀਆਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਪਾਵਰ ਮੇਜਰ ਐੱਨਟੀਪੀਸੀ ਵੱਲੋਂ ਚਲਾਈਆਂ ਜਾਂਦੀਆਂ ਦੋ ਰੇਲ ਗੱਡੀਆਂ ਦੀ ਟੱਕਰ ਬਰਹੈਤ ਥਾਣਾ ਖੇਤਰ ਦੇ ਭੋਗਨਾਡੀਹ ਨੇੜੇ ਸਵੇਰੇ 3 ਵਜੇ ਦੇ ਕਰੀਬ ਹੋਈ।

ਜਿਨ੍ਹਾਂ ਪਟੜੀਆਂ ’ਤੇ ਇਹ ਹਾਦਸਾ ਹੋਇਆ ਹੈ ਉਹ ਵੀ ਐੱਨਟੀਪੀਸੀ ਦੀ ਮਲਕੀਅਤ ਹਨ ਅਤੇ ਮੁੱਖ ਤੌਰ ’ਤੇ ਇਸਦੇ ਪਾਵਰ ਪਲਾਂਟਾਂ ਤੱਕ ਕੋਲੇ ਦੀ ਢੋਆ-ਢੁਆਈ ਲਈ ਵਰਤੀਆਂ ਜਾਂਦੀਆਂ ਹਨ। ਸਾਹਿਬਗੰਜ ਦੇ ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ ਕਿਸ਼ੋਰ ਟਿਰਕੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, “ਆਹਮੋ-ਸਾਹਮਣੇ ਟੱਕਰ ਵਿਚ ਦੋਵੇਂ ਮਾਲ ਗੱਡੀਆਂ ਦੇ ਡਰਾਈਵਰ ਮਾਰੇ ਗਏ।” ਪੂਰਬੀ ਰੇਲਵੇ ਦੇ ਬੁਲਾਰੇ ਕੌਸਿਕ ਮਿੱਤਰਾ ਨੇ ਦੱਸਿਆ ਕਿ ਮਾਲ ਗੱਡੀਆਂ ਅਤੇ ਪਟੜੀਆਂ ਐੱਨਟੀਪੀਸੀ ਦੀਆਂ ਹਨ। ਇਸਦਾ ਭਾਰਤੀ ਰੇਲਵੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਕ ਬਿਆਨ ਵਿੱਚ ਰੇਲਵੇ ਨੇ ਕਿਹਾ ਘਟਨਾ ਸਬੰਧੀ ਹਰ ਲੋੜੀਂਦੀ ਮਦਦ ਕੀਤੀ ਜਾ ਰਹੀ ਹੈ।

Share: