ਨਵੀਂ ਦਿੱਲੀ-ਹੁਣ ਦੇਸ਼ ਭਰ ਵਿਚ ਲੋਕਾਂ ਨੂੰ ਕੌਮੀ ਮਾਰਗਾਂ ’ਤੇ ਸਫਰ ਕਰਨ ਵੇਲੇ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਕਿਉਂਕਿ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐੱਚਏਆਈ) ਨੇ ਦੇਸ਼ ਭਰ ਦੇ ਟੌਲ ਪਲਾਜ਼ਿਆਂ ’ਤੇ ਟੌਲ ਦੇ ਰੇਟ ਚਾਰ ਤੋਂ ਪੰਜ ਫੀਸਦੀ ਤਕ ਵਧਾ ਦਿੱਤੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਧੇ ਹੋਏ ਰੇਟ ਅੱਜ ਤੋਂ ਹੀ ਲਾਗੂ ਹੋ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਦੇ 24 ਟੌਲ ਪਲਾਜ਼ਿਆਂ ’ਤੇ ਵੀ ਰੇਟ ਵੱਧ ਗਏ ਹਨ। ਇਹ ਪਤਾ ਲੱਗਿਆ ਹੈ ਕਿ ਇਹ ਵਾਧਾ ਪੰਜ ਰੁਪਏ ਤੋਂ 25 ਰੁਪਏ ਤਕ ਕੀਤਾ ਗਿਆ ਹੈ।
Posted inDelhi
ਐੱਨਐੱਚਏਆਈ ਨੇ ਦੇਸ਼ ਭਰ ਵਿਚ ਟੌਲ ਰੇਟ ਵਧਾਏ
