ਮਹਾਂਕੁੰਭ: ਊਧਵ ਨੂੰ ਸਵਾਲ ਪੁੱਛਣ ’ਤੇ ਰਾਊਤ ਨੇ ਸ਼ਿੰਦੇ ਨੂੰ ਘੇਰਿਆ

ਮਹਾਂਕੁੰਭ: ਊਧਵ ਨੂੰ ਸਵਾਲ ਪੁੱਛਣ ’ਤੇ ਰਾਊਤ ਨੇ ਸ਼ਿੰਦੇ ਨੂੰ ਘੇਰਿਆ

ਮੁੰਬਈ : ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਪ੍ਰਯਾਗਰਾਜ ’ਚ ਹਾਲ ਹੀ ’ਚ ਖਤਮ ਹੋਏ ਮਹਾਂਕੁੰਭ ’ਚ ਊਧਵ ਠਾਕਰੇ ਦੇ ਇਸ਼ਨਾਨ ਨਾ ਕਰਨ ’ਤੇ ਸਵਾਲ ਚੁੱਕਣ ਲਈ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ’ਤੇ ਨਿਸ਼ਾਨਾ ਸੇਧਿਆ ਹੈ।

ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿੰਦੇ ਦੀ ਸਿਆਸੀ ਸਮਝ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਭਾਜਪਾ ਵੱਲੋਂ ਉਪ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦੀ ਟਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ।

Share: