ਨਵੀਂ ਦਿੱਲੀ : ਸੁਪਰੀਮ ਕੋਰਟ ਨੇ 2021 ਵਿੱਚ ਨੈਸ਼ਨਲ ਕਾਨਫਰੰਸ ਦੇ ਆਗੂ ਤ੍ਰਿਲੋਚਨ ਸਿੰਘ ਵਜ਼ੀਰ ਨੂੰ ਦੋਸ਼ਮੁਕਤ ਕਰਨ ’ਤੇ ਰੋਕ ਲਗਾਉਣ ਸਬੰਧੀ ਹਾਈ ਕੋਰਟ ਦੇ ਫੈਸਲੇ ਨੂੰ ਅੱਜ ਰੱਦ ਕਰ ਦਿੱਤਾ। ਜਸਟਿਸ ਅਭੈ ਐੱਸ ਓਕਾ ਅਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਨੇ ਕਿਹਾ ਕਿ ਦੋਸ਼ਮੁਕਤ ਕੀਤੇ ਜਾਣ ’ਤੇ ਰੋਕ ਲਗਾਉਣਾ ‘ਬਹੁਤ ਸਖ਼ਤ’ ਕਦਮ ਹੈ ਅਤੇ ਇਸ ਨਾਲ ਮੁਲਜ਼ਮ ਨੂੰ ਦਿੱਤੀ ਗਈ ਆਜ਼ਾਦੀ ’ਤੇ ਰੋਕ ਲੱਗੇਗੀ ਜਾਂ ਉਸ ਤੋਂ ਆਜ਼ਾਦੀ ਖੋਹਣ ਵਰਗਾ ਹੋਵੇਗਾ। ਬੈਂਚ ਨੇ ਕਿਹਾ, ‘‘21 ਅਕਤੂਬਰ 2023 ਅਤੇ 4 ਨਵੰਬਰ 2024 ਦੇ ਹੁਕਮਾਂ ਨੂੰ ਰੱਦ ਕੀਤਾ ਜਾਂਦਾ ਹੈ। ਹਾਈ ਕੋਰਟ ਇਸ ਫੈਸਲੇ ਵਿੱਚ ਕੀਤੀ ਗਈ ਕਿਸੇ ਵੀ ਟਿੱਪਣੀ ਤੋਂ ਪ੍ਰਭਾਵਿਤ ਹੋਏ ਬਿਨਾ ਨਜ਼ਰਸਾਨੀ ਅਰਜ਼ੀ ’ਤੇ ਫੈਸਲਾ ਲਵੇਗਾ।’’ ਸੁਪਰੀਮ ਕੋਰਟ ਨੇ ਕਿਹਾ ਕਿ ਨਜ਼ਰਸਾਨੀ ਅਦਾਲਤ ਸਿਰਫ਼ ਦੁਰਲੱਭ ਤੇ ਅਸਾਧਾਰਨ ਮਾਮਲਿਆਂ ਵਿੱਚ ਹੀ ਦੋਸ਼ਮੁਕਤੀ ਹੁਕਮਾਂ ’ਤੇ ਰੋਕ ਲਗਾ ਸਕਦੀ ਹੈ। ਵਜ਼ੀਰ ਨੂੰ ਦਿੱਲੀ ਪੁਲੀਸ ਨੇ ਫਰਵਰੀ 2023 ਵਿੱਚ ਨੈਸ਼ਨਲ ਕਾਨਫਰੰਸ ਦੇ ਸਾਬਕਾ ਐੱਮਐੱਲਸੀ ਦੀ ਹੱਤਿਆ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਸੀ।
Posted inNews
ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦੇ ਸਿੱਖ ਆਗੂ ਨੂੰ ਦੋਸ਼ਮੁਕਤ ਕਰਨ ’ਤੇ ਲੱਗੀ ਰੋਕ ਹਟਾਈ
