ਭੋਗਪੁਰ (ਮਨੀਸ਼ ਰਿਹਾਨ) ਪ੍ਰਸਿੱਧ ਲੇਖਕ-ਨਿਰਦੇਸ਼ਕ ਰਾਜੇਸ਼ ਰਾਜਾ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ‘ਲਾਲ ਕਸ਼ਮੀਰ’ ਫਿਲਮ ਦੀ ਪਟਕਥਾ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਇਸ ਪ੍ਰਾਜੈਕਟ ਲਈ ਲੋੜੀਂਦੀ ਇਜਾਜ਼ਤ ਪ੍ਰਾਪਤ ਕਰਨ ਸੰਬੰਧੀ ਗੱਲਬਾਤ ਕੀਤੀ।
ਇਹ ਫਿਲਮ ਕਸ਼ਮੀਰ ਵਿੱਚ 35 ਸਿੱਖਾਂ ਦੇ ਨਰਸੰਘਾਰ ‘ਤੇ ਆਧਾਰਿਤ ਹੋਵੇਗੀ, ਜੋ ਇਸ ਇਤਿਹਾਸਕ ਘਟਨਾ ਨੂੰ ਉਜਾਗਰ ਕਰੇਗੀ। ਫਿਲਮ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਦਰਸਾਇਆ ਜਾਵੇਗਾ, ਜਿਨ੍ਹਾਂ ਨੇ ਉਸ ਸਮੇਂ ਅਮਨ-ਚੈਨ ਅਤੇ ਭਾਈਚਾਰੇ ਦੀ ਇਕਜੁਟਤਾ ਬਣਾਈ ਰੱਖਣ ਵਿੱਚ ਅਹਿਮ ਯੋਗਦਾਨ ਪਾਇਆ ਸੀ।
ਇਸ ਪ੍ਰੋਜੈਕਟ ਨੂੰ ਅਸ਼ੋਕ ਧੀਰ, ਡੈਨੀ ਭਾਰੂ, ਕਮਲ ਚੇਟਲੀ, ਮਨਜੀਤ ਸਿੰਘ, ਹੈਪੀ ਜੀ, ਪੀ.ਸੀ. ਰਾਊਤ ਰਾਜਪੂਤ, ਅਤੇ ਗੁਰਮਿੰਦਰ ਸਿੰਘ ਵਰਗੇ ਤਜਰਬੇਕਾਰ ਵਿਅਕਤੀਆਂ ਦਾ ਵਿਸ਼ੇਸ਼ ਸਮਰਥਨ ਮਿਲ ਰਿਹਾ ਹੈ। ਲੋੜੀਂਦੀਆਂ ਇਜਾਜ਼ਤਾਂ ਮਿਲਣ ਤੋਂ ਬਾਅਦ, ਫਿਲਮ ਦੀ ਉਤਪਾਦਨ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ।
‘ਲਾਲ ਕਸ਼ਮੀਰ’ ਇੱਕ ਵਧੀਆ ਫਿਲਮ ਹੋਵੇਗੀ, ਜੋ ਸਿੱਖ ਭਾਈਚਾਰੇ ਦੀ ਹਿੰਮਤ, ਕੁਰਬਾਨੀਆਂ ਅਤੇ ਸੰਘਰਸ਼ ਨੂੰ ਬੇਹਤਰੀਨ ਢੰਗ ਨਾਲ ਪੇਸ਼ ਕਰੇਗੀ।