ਜਲੰਧਰ (ਪੂਜਾ ਸ਼ਰਮਾ) : ਜਲੰਧਰ ਵਿੱਚ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਜਲੰਧਰ ਵਿੱਚ ਇੱਕ ਹਿੰਦੂ ਯੂਟਿਊਬਰ ਦੇ ਘਰ ਵਿੱਚ ਗ੍ਰਨੇਡ ਸੁੱਟਿਆ ਗਿਆ ਹੈ। ਜਿਸ ਵਿੱਚ ਪਾਕਿਸਤਾਨੀ ਐਂਗਲ ਵੀ ਸਾਹਮਣੇ ਆਇਆ ਹੈ। ਪਾਕਿਸਤਾਨੀ ਡੌਨ ਸ਼ਹਜ਼ਾਦ ਭੱਟੀ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਹਮਲੇ ਦੀ ਜ਼ਿਮੇਵਾਰੀ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਯੂਟਿਊਬਰ ਵੱਲੋਂ ਮੁਸਲਮਾਨ ਭਾਈਚਾਰੇ ਖਿਲਾਫ਼ ਅਪਮਾਨਜਨਕ ਟਿੱਪਣੀ ਕੀਤੀ ਗਈ ਸੀ, ਜਿਸ ਕਾਰਨ ਪਾਕਿਸਤਾਨੀ ਡੌਨ ਸ਼ਹਜ਼ਾਦ ਭੱਟੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਡੌਨ ਦੀ ਮਦਦ ਜੀਸ਼ਾਨ ਅਖ਼ਤਰ ਉਰਫ਼ ਜੈਸੀ ਪੂਰੇਵਾਲ ਨੇ ਕੀਤੀ ਸੀ।
ਇਸ ਗ੍ਰਨੇਡ ਹਮਲੇ ਨੂੰ 5 ਨੌਜਵਾਨਾਂ ਨੇ ਮਿਲ ਕੇ ਅੰਜਾਮ ਦਿੱਤਾ ਹੈ। ਜਿਸ ਦੇ ਘਰ ‘ਚ ਗ੍ਰਨੇਡ ਸੁੱਟਿਆ ਗਿਆ, ਉਹ ਹਿੰਦੂ ਵਿਚਾਰਧਾਰਾ ਵਾਲਾ ਵਿਅਕਤੀ ਹੈ ਅਤੇ ਇੱਕ ਯੂਟਿਊਬਰ ਵੀ ਹੈ। ਹਾਲਾਂਕਿ, ਇਸ ਗ੍ਰਨੇਡ ਹਮਲੇ ਨੂੰ ਲੈ ਕੇ ਹਾਲੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ। ਸਵੇਰੇ 4 ਵਜੇ ਗ੍ਰਨੇਡ ਸੁੱਟਿਆ ਗਿਆ।
ਖ਼ਬਰ ਮਿਲਦਿਆਂ ਹੀ ਜਲੰਧਰ ਗ੍ਰਾਮੀਣ ਪੁਲਿਸ ਦੇ ਐਸ.ਐਸ.ਪੀ. ਗੁਰਮੀਤ ਸਿੰਘ ਆਪਣੀ ਟੀਮ ਨਾਲ ਘਟਨਾ ਸਥਾਨ ‘ਤੇ ਪਹੁੰਚੇ। ਪੁਲਿਸ ਨੇ ਥਾਂ ‘ਤੇ ਇੱਕ ਗ੍ਰਨੇਡ ਬਰਾਮਦ ਕੀਤਾ ਹੈ, ਜਿਸ ਦੀ ਪਿੰਨ ਬਾਹਰ ਸੀ। ਕਿਸੇ ਕਾਰਨ ਗ੍ਰਨੇਡ ਨਹੀਂ ਫਟਿਆ, ਜਿਸ ਕਾਰਨ ਲੋਕਾਂ ਦੀ ਜਾਨ ਬਚ ਗਈ। ਜਾਰੀ ਕੀਤੀ ਗਈ ਵੀਡੀਓ ਵਿੱਚ ਸ਼ਹਜ਼ਾਦ ਭੱਟੀ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਵਿੱਚ ਗ੍ਰਨੇਡ ਹਮਲੇ ਨੂੰ ਉਸ ਨੇ ਅੰਜਾਮ ਦਿੱਤਾ ਹੈ। ਇਹ ਹਮਲਾ ਇਸ ਲਈ ਕੀਤਾ ਗਿਆ, ਕਿਉਂਕਿ ਉਹ ਮੇਰੇ ਇਸਲਾਮ, ਮੇਰੇ ਕਾਬਾ, ਮੇਰੇ ਪੈਗੰਬਰਾਂ ਨੂੰ ਗਾਲ੍ਹਾਂ ਕੱਢ ਰਿਹਾ ਸੀ।
ਪਾਕਿਸਤਾਨੀ ਡੌਨ ਸ਼ਹਜ਼ਾਦ ਭੱਟੀ
ਭੱਟੀ ਨੇ ਕਿਹਾ ਕਿ ਉਹ ਲੋਕ ਇਹ ਸੋਚ ਰਹੇ ਸਨ ਕਿ ਅਸੀਂ ਇਹ ਗੱਲ ਭੁੱਲ ਗਏ ਹਾਂ। ਜੇਕਰ ਉਹ ਇਸ ਵਾਰ ਬਚ ਗਿਆ ਤਾਂ ਫਿਰ ਦੋਬਾਰਾ ਹਮਲਾ ਹੋਵੇਗਾ। ਪਾਕਿਸਤਾਨੀ ਡੌਨ ਭੱਟੀ ਨੇ ਪੁਲਿ
ਸ ਨੂੰ ਚੈਲੈਂਜ ਕਰਦਿਆਂ ਕਿਹਾ ਕਿ ਜੇਕਰ ਉਹ ਚਾਹੁੰਦੇ ਹਨ ਕਿ ਮਾਹੌਲ ਨਾ ਖਰਾਬ ਹੋਵੇ, ਤਾਂ ਉਸ ਦੀ ਗ੍ਰਿਫ਼ਤਾਰੀ ਕੀਤੀ ਜਾਵੇ, ਨਹੀਂ ਤਾਂ ਇਹ ਕਾਰਵਾਈ ਇੰਝ ਹੀ ਜਾਰੀ ਰਹੇਗੀ। ਉਸ ਨੇ ਕਿਹਾ ਕਿ ਉਸ ਕੋਲ ਸਬੂਤ ਵੀ ਹਨ, ਜੋ ਉਹ ਦੇਣ ਲਈ ਤਿਆਰ ਹੈ। ਜੇਕਰ ਕੋਈ ਧਰਮ ਬਾਰੇ ਕੁਝ ਬੋਲਿਆ, ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਸ ਨੂੰ ਸਜ਼ਾ ਮਿਲੇਗੀ ਹੀ। ਜਿਸ ਨੇ ਜੋ ਕਰਨਾ ਹੈ, ਕਰ ਲਵੇ।