ਨਵੀਂ ਦਿੱਲੀ : ਨਵੇਂ ਆਰਡਰਾਂ ਅਤੇ ਉਤਪਾਦਨ ਵਿਚ ਨਰਮ ਵਾਧੇ ਦੇ ਕਾਰਨ ਭਾਰਤ ਦੇ ਨਿਰਮਾਣ ਖੇਤਰ ਦੀ ਵਾਧਾ ਦਰ ਫਰਵਰੀ ਵਿਚ 14 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਈ। ਸੋਮਵਾਰ ਜਾਰੀ ਇਕ ਮਾਸਿਕ ਸਰਵੇਖਣ ਵਿਚ ਇਹ ਰਿਪੋਰਟ ਦਿੱਤੀ ਗਈ ਹੈ। HSBC ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਰਸ ਇੰਡੈਕਸ (PMI) ਫਰਵਰੀ ਵਿਚ 56.3 ਦਰਜ ਕੀਤਾ ਗਿਆ ਹੈ, ਜੋ ਕਿ ਜਨਵਰੀ ਵਿਚ 57.7 ਸੀ। ਪਰ ਵਿਸਤ੍ਰਿਤ ਖੇਤਰ ਵਿਚ ਇਹ ਮਜ਼ਬੂਤੀ ਨਾਲ ਰਿਹਾ। PMI ਦੀ ਭਾਸ਼ਾ ਵਿੱਚ 50 ਤੋਂ ਉੱਪਰ ਇੱਕ ਪ੍ਰਿੰਟ ਦਾ ਅਰਥ ਹੈ ਵਿਸਤਾਰ, ਜਦੋਂ ਕਿ 50 ਤੋਂ ਹੇਠਾਂ ਦਾ ਅੰਕ ਘਾਟੇ ਨੂੰ ਦਰਸਾਉਂਦਾ ਹੈ।
HSBC ਦੇ ਚੀਫ ਇੰਡੀਆ ਇਕਨਾਮਿਸਟ ਪ੍ਰਾਂਜੁਲ ਭੰਡਾਰੀ ਨੇ ਕਿਹਾ, “ਦਸੰਬਰ 2023 ਤੋਂ ਬਾਅਦ ਉਤਪਾਦਨ ਦੀ ਵਾਧਾ ਦਰ ਸਭ ਤੋਂ ਕਮਜ਼ੋਰ ਪੱਧਰ ’ਤੇ ਆ ਗਈ ਹੈ, ਭਾਰਤ ਦੇ ਨਿਰਮਾਣ ਖੇਤਰ ਵਿੱਚ ਸਮੁੱਚੀ ਗਤੀ ਫਰਵਰੀ ਵਿੱਚ ਵਿਆਪਕ ਤੌਰ ’ਤੇ ਸਕਾਰਾਤਮਕ ਰਹੀ ਹੈ।”