ਨਵਾਂਸ਼ਹਿਰ : ਇਥੇ ਨਵਾਂ ਸ਼ਹਿਰ ਬਲਾਚੌਰ ਮੁੱਖ ਮਾਰਗ ’ਤੇ ਸਥਿਤ ਪਿੰਡ ਨਾਈਮਜਾਰਾ ਕੋਲ ਅੱਜ ਸਵੇਰੇ ਟੂਰਿਸਟ ਬੱਸ ਤੇ ਟੈਂਕਰ ਦੀ ਟੱਕਰ ਵਿਚ ਬੱਸ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
ਬੱਸ ਚਾਲਕ ਨੂੰ ਡੇਢ ਘੰਟੇ ਦੀ ਜੱਦੋ ਜਹਿਦ ਬਾਅਦ ਕਟਰ ਦੀ ਮਦਦ ਨਾਲ ਬੱਸ ’ਚੋਂ ਕੱਢਿਆ ਗਿਆ।
ਇਹ ਟੂਰਿਸਟ ਬੱਸ (ਐੱਚਆਰ 38ਏਪੀ 1722) ਦਿੱਲੀ ਤੋਂ ਜੰਮੂ ਜਾ ਰਹੀ ਸੀ। ਇਹ ਹਾਦਸਾ ਘਟਨਾ ਸਥਾਨ ‘ਤੇ ਟੈਂਕਰ ਨਾਲ ਟੱਕਰ ਹੋ ਜਾਣ ਕਾਰਨ ਵਾਪਰਿਆ।
ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।