‘ਤਹੱਵੁਰ ਰਾਣਾ 2005 ’ਚ 26/11 ਦੇ ਅਤਿਵਾਦੀ ਹਮਲੇ ਦੀ ਸਾਜ਼ਿਸ਼ ਦਾ ਹਿੱਸਾ ਬਣਿਆ ਸੀ’

‘ਤਹੱਵੁਰ ਰਾਣਾ 2005 ’ਚ 26/11 ਦੇ ਅਤਿਵਾਦੀ ਹਮਲੇ ਦੀ ਸਾਜ਼ਿਸ਼ ਦਾ ਹਿੱਸਾ ਬਣਿਆ ਸੀ’

ਮੁੰਬਈ : ਤਹੱਵੁਰ ਹੁਸੈਨ ਰਾਣਾ 2005 ਵਿੱਚ ਲਸ਼ਕਰ-ਏ-ਤਇਬਾ ਅਤੇ ਐੱਚਯੂਜੇਆਈ ਦੇ ਮੈਂਬਰ ਦੇ ਰੂਪ ਵਿੱਚ 26/11 ਮੁੰਬਈ ਅਤਿਵਾਦੀ ਹਮਲਿਆਂ ਦੀ ਸਾਜ਼ਿਸ਼ ਦਾ ਹਿੱਸਾ ਬਣ ਗਿਆ ਸੀ ਅਤੇ ਉਹ ਪਾਕਿਸਤਾਨ ਵਿਚਲੇ ਸਾਜ਼ਿਸ਼ਘਾੜਿਆਂ ਨਾਲ ਨੇੜਿਓਂ ਜੁੜਿਆ ਹੋਇਆ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਰਾਣਾ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨੀ ਮੂਲ ਦਾ ਕੈਨੇਡਿਆਈ ਨਾਗਰਿਕ 64 ਸਾਲਾ ਰਾਣਾ 2023 ਵਿੱਚ 14 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਲਾਸ ਏਂਜਲਸ ਦੇ ਇਕ ਦੇ ਇਕ ਮਹਾਨਗਰੀ ਹਿਰਾਸਤੀ ਕੇਂਦਰ ਵਿੱਚ ਹਿਰਾਸਤ ’ਚ ਹੈ। ਉਹ ਪਾਕਿਸਤਾਨੀ-ਅਮਰੀਕੀ ਅਤਿਵਾਦੀ ਅਤੇ ਮੁੱਖ ਸਾਜ਼ਿਸਘਾੜਿਆਂ ’ਚੋਂ ਇਕ ਡੇਵਿਡ ਕੋਲਮੈਨ ਹੈਡਲੀ ਦਾ ਨੇੜਲਾ ਸਹਿਯੋਗੀ ਰਿਹਾ ਹੈ। ਹਵਾਲਗੀ ਹੋਣ ਤੋਂ ਬਾਅਦ, ਰਾਣਾ ਇਸ ਮਾਮਲੇ ਵਿੱਚ ਭਾਰਤ ’ਚ ਮੁਕੱਦਮੇ ਦਾ ਸਾਹਮਣਾ ਕਰਨ ਵਾਲਾ ਤੀਜਾ ਅਤਿਵਾਦੀ ਹੋਵੇਗਾ।

Share: