ਸੁਪਰੀਮ ਕੋਰਟ ਨੇ ਦੁਰਲੱਭ ਬਿਮਾਰੀ ਦੇ ਮਰੀਜ਼ ਲਈ ਦਵਾਈ ਖ਼ਰੀਦਣ ਦੇ ਕੇਂਦਰ ਨੂੰ ਦਿੱਤੇ ਹੁਕਮ ’ਤੇ ਰੋਕ ਲਾਈ

ਸੁਪਰੀਮ ਕੋਰਟ ਨੇ ਦੁਰਲੱਭ ਬਿਮਾਰੀ ਦੇ ਮਰੀਜ਼ ਲਈ ਦਵਾਈ ਖ਼ਰੀਦਣ ਦੇ ਕੇਂਦਰ ਨੂੰ ਦਿੱਤੇ ਹੁਕਮ ’ਤੇ ਰੋਕ ਲਾਈ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੇਰਲਾ ਹਾਈ ਕੋਰਟ ਦੇ ਉਸ ਹੁਕਮ ’ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ’ਚ ਕੇਂਦਰ ਨੂੰ ‘ਸਪਾਈਨਲ ਮਸਕੁਲਰ ਅਟਰੌਫੀ’ (ਐੱਸਐੱਮਏ) ਤੋਂ ਪੀੜਤ ਇਕ ਮਰੀਜ਼ ਨੂੰ 50 ਲੱਖ ਰੁਪਏ ਦੀ ਹੱਦ ਤੋਂ ਵੱਧ 18 ਲੱਖ ਰੁਪਏ ਦੀਆਂ ਹੋਰ ਦਵਾਈਆਂ ਮੁਹੱਈਆ ਕਰਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ‘ਸਪਾਈਨਲ ਮਸਕੁਲਰ ਅਟਰੌਫੀ’ ਬੱਚਿਆਂ ’ਚ ਪਾਈ ਜਾਣ ਵਾਲੀ ਇਕ ਦੁਰਲੱਭ ਜੈਨੇਟਿਕ ਬਿਮਾਰੀ ਹੈ ਜੋ ਮਾਸਪੇਸ਼ੀ ਦੇ ਕੰਮ ਕਰਨ ਦੇ ਤਰੀਕੇ ਨੂੰ ਕੰਟਰੋਲ ਕਰਨ ਵਾਲੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੈ ਕੁਮਾਰ ਦੇ ਬੈਂਚ ਨੇ 24 ਫਰਵਰੀ ਨੂੰ ਕੇਂਦਰ ਦੀ ਅਰਜ਼ੀ ’ਤੇ ਨੋਟਿਸ ਜਾਰੀ ਕੀਤਾ ਹੈ। ਬੈਂਚ ਨੇ ਕਿਹਾ ਕਿ 17 ਅਪਰੈਲ ਤੱਕ ਨੋਟਿਸ ਦਾ ਜਵਾਬ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ, ਉਸ ਤਹਿਤ ਦਿੱਤੇ ਗਏ ਹੁਕਮ ’ਤੇ ਅਗਲੀ ਸੁਣਵਾਈ ਦੀ ਤਰੀਕ ਤੱਕ ਰੋਕ ਰਹੇਗੀ। ਇਸ ਨੀਤੀ ਤਹਿਤ ਕੇਂਦਰ ਸਰਕਾਰ ਲੋੜਵੰਦ ਮਰੀਜ਼ ਨੂੰ ਇਲਾਜ ਲਈ 50 ਲੱਖ ਰੁਪਏ ਤੱਕ ਦੇ ਸਕਦੀ ਹੈ।

Share: