ਟਰੰਪ ਵੱਲੋਂ ਟੈਕਸ ਲਾਉਣ ਦੀਆਂ ਧਮਕੀਆਂ ਮਗਰੋਂ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ 790 ਅੰਕ ਡਿੱਗਿਆ

ਟਰੰਪ ਵੱਲੋਂ ਟੈਕਸ ਲਾਉਣ ਦੀਆਂ ਧਮਕੀਆਂ ਮਗਰੋਂ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ 790 ਅੰਕ ਡਿੱਗਿਆ

ਮੁੰਬਈ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਚੀਨ ਤੋਂ ਦਰਾਮਦ ਵਸਤਾਂ ’ਤੇ ਦਸ ਫੀਸਦ ਵਾਧੂ ਟੈਕਸ ਲਾਉਣ ਦੇ ਐਲਾਨ ਮਗਰੋਂ ਆਲਮੀ ਬਾਜ਼ਾਰਾਂ ਵਿਚ ਮਚੀ ਹਲਚਲ ਦਾ ਨਜ਼ਰ ਭਾਰਤੀ ਸ਼ੇਅਰ ਬਾਜ਼ਾਰ ’ਤੇ ਵੀ ਨਜ਼ਰ ਆਇਆ ਹੈ।

ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ (ਸੂਚਕ ਅੰਕ) ਸ਼ੁੁਰੂਆਤੀ ਕਾਰੋਬਾਰ ਵਿਚ 790.87 ਅੰਕ ਡਿੱਗ ਕੇ 73,821.56 ਦੇ ਪੱਧਰ ਨੂੰ ਪਹੁੰਚ ਗਿਆ ਹੈ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 231.15 ਨੁਕਤਿਆਂ ਦੇ ਨਿਘਾਰ ਨਾਲ 22,313.90 ਨੂੰ ਪਹੁੰਚ ਗਿਆ।

ਸੈਂਸੈਕਸ ਪੈਕ ਵਿਚੋਂ ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਟੈੱਕ ਮਹਿੰਦਰਾ, ਐੱਚਸੀਐੱਲ ਟੈੱਕ, ਇਨਫੋਸਿਸ, ਟਾਟਾ ਸਟੀਲ, ਟਾਟਾ ਮੋਟਰਜ਼ ਤੇ ਮਾਰੂਤੀ ਦੇ ਸ਼ੇਅਰਾਂ ਨੂੰ ਸਭ ਤੋਂ ਵਧ ਮਾਰ ਪਈ। ਉਧਰ ਰਿਲਾਇੰਸ ਇੰਡਸਟਰੀਜ਼ ਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰਾਂ ਨੇ ਵੱਡਾ ਮੁਨਾਫ਼ਾ ਖੱਟਿਆ।

ਏਸ਼ਿਆਈ ਮਾਰਕੀਟਾਂ ਸਿਓਲ, ਟੋਕੀਓ, ਸ਼ੰਘਾਈ ਤੇ ਹਾਂਗ ਕਾਂਗ ਵਿਚ ਗਿਰਾਵਟ ਦੇਖਣ ਨੂੰ ਮਿਲੀ। ਵੀਰਵਾਰ ਨੂੰ ਅਮਰੀਕੀ ਮਾਰਕੀਟ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ।

Share: