ਸ਼ੇਅਰ ਕਾਰੋਬਾਰ ’ਚ 16 ਲੱਖ ਰੁਪਏ ਗੁਆਉਣ ’ਤੇ ਕੀਤੀ ਖੁਦਕੁਸ਼ੀ

ਸ਼ੇਅਰ ਕਾਰੋਬਾਰ ’ਚ 16 ਲੱਖ ਰੁਪਏ ਗੁਆਉਣ ’ਤੇ ਕੀਤੀ ਖੁਦਕੁਸ਼ੀ

ਨਾਸਿਕ: ਸ਼ੇਅਰ ਕਾਰੋਬਾਰ ’ਚ 16 ਲੱਖ ਰੁਪਏ ਗੁਆਉਣ ਮਗਰੋਂ ਨਾਸਿਕ ’ਚ ਇੱਕ ਵਿਅਕਤੀ ਨੇ ਖੁਦ ਨੂੰ ਅੱਗ ਲਗਾ ਲਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨ ਸਤਪੁਰ ਨੇੜੇ ਪਿੰਪਲਗਾਓਂ ਬਹੁਲਾ ਪਿੰਡ ’ਚ ਵਾਪਰੀ। ਉਨ੍ਹਾਂ ਦੱਸਿਆ ਕਿ ਚੰਦਵਾੜ ਤਾਲੁਕਾ ਨਾਲ ਸਬੰਧਤ ਰਾਜੇਂਦਰ ਕੋਲ੍ਹੇ (28) ਨੇ ਮਹਾਂਸ਼ਿਵਰਾਤਰੀ ਮੌਕੇ ਮੰਦਰ ’ਚ ਮੱਥਾ ਟੇਕਣ ਮਗਰੋਂ ਖੁਦ ਨੂੰ ਅੱਗ ਲਗਾ ਲਈ। ਉਹ 90 ਫੀਸਦ ਤੱਕ ਸੜ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

Share: