ਧਾਰਮਿਕ ਝੰਡੇ ਲਾਉਣ ਨੂੰ ਲੈ ਕੇ ਦੋ ਧਿਰਾਂ ’ਚ ਝੜਪ, ਕਈ ਜ਼ਖ਼ਮੀ

ਧਾਰਮਿਕ ਝੰਡੇ ਲਾਉਣ ਨੂੰ ਲੈ ਕੇ ਦੋ ਧਿਰਾਂ ’ਚ ਝੜਪ, ਕਈ ਜ਼ਖ਼ਮੀ

ਹਜ਼ਾਰੀਬਾਗ਼ (ਝਾਰਖੰਡ) : ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਅੱਜ ਮਹਾ ਸ਼ਿਵਰਾਤਰੀ ਮੌਕੇ ਝੰਡੇ ਤੇ ਲਾਊਡਸਪੀਕਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਝੜਪ ਵਿੱਚ ਕਈ ਜਣੇ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਧੜੇ ਨੇ ਦੂਸਰੇ ਧੜੇ ਦੇ ਮੈਂਬਰਾਂ ਨੂੰ ਇਚਾਕ ਥਾਣਾ ਖੇਤਰ ਅਧੀਨ ਆਉਂਦੇ ਡੁਮਰਾਓਂ ਪਿੰਡ ਵਿੱਚ ਇੱਕ ਸਕੂਲ ਸਾਹਮਣੇ ਧਾਰਮਿਕ ਝੰਡੇ ਅਤੇ ਲਾਊਡਸਪੀਕਰ ਲਗਾਉਣ ’ਤੇ ਇਤਰਾਜ਼ ਕੀਤਾ।

Share: