ਚੰਡੀਗੜ੍ਹ : ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਅੱਜ ਮੀਂਹ ਜਾਰੀ ਰਿਹਾ ਤੇ ਭਲਕੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਚਾਰ ਮਾਰਚ ਤੋਂ ਮੌਸਮ ਬਦਲੇਗਾ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਇਸ ਤੋਂ ਬਾਅਦ ਤਾਪਮਾਨ ਵਧੇਗਾ ਪਰ ਤਾਪਮਾਨ ਵਧਣ ਤੋ ਪਹਿਲਾਂ ਦੋ ਜਾਂ ਤਿੰਨ ਮਾਰਚ ਨੂੰ ਪੱਛਮੀ ਗੜਬੜੀ ਕਾਰਨ ਮੌਸਮ ਠੰਢਾ ਹੋ ਸਕਦਾ ਹੈ ਪਰ ਚਾਰ ਮਾਰਚ ਤੋਂ ਬਾਅਦ ਤਾਪਮਾਨ ਤੇਜ਼ੀ ਨਾਲ ਵਧੇਗਾ। ਇਹ ਕਿਆਸ ਲਾਏ ਜਾ ਰਹੇ ਹਨ ਕਿ ਇਨ੍ਹਾਂ ਦਿਨਾਂ ਵਿਚ ਤਾਪਮਾਨ ਚਾਰ ਤੋਂ ਪੰਜ ਡਿਗਰੀ ਤਕ ਵਧ ਸਕਦਾ ਹੈ। ਉਧਰ ਦੱਖਣੀ ਭਾਰਤ ਦੇ ਕਈ ਹਿੱਸਿਆਂ ਵਿਚ ਲੂ ਵੀ ਚੱਲਣ ਦੀ ਸੰਭਾਵਨਾ ਹੈ।
Posted inNews
ਪੰਜਾਬ ਅਤੇ ਹਰਿਆਣਾ ਵਿੱਚ ਚਾਰ ਮਾਰਚ ਤੋਂ ਬਦਲੇਗਾ ਮੌਸਮ
