ਪੰਜਾਬ-ਚੰਡੀਗੜ੍ਹ ‘ਚ ਮੈਟਰੋ ਬਾਰੇ ਵੱਡੀ ਅਪਡੇਟ, ਅਧਿਕਾਰੀਆਂ ਨਾਲ ਮੀਟਿੰਗ ਵਿਚ ਅਹਿਮ ਫੈਸਲਾ…

ਪੰਜਾਬ-ਚੰਡੀਗੜ੍ਹ ‘ਚ ਮੈਟਰੋ ਬਾਰੇ ਵੱਡੀ ਅਪਡੇਟ, ਅਧਿਕਾਰੀਆਂ ਨਾਲ ਮੀਟਿੰਗ ਵਿਚ ਅਹਿਮ ਫੈਸਲਾ…

ਟ੍ਰਾਈ ਸਿਟੀ ਮੈਟਰੋ ਪ੍ਰੋਜੈਕਟ (Tri City Metro Project) ਸਬੰਧੀ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ, ਹਰਿਆਣਾ, ਹਿਮਾਚਲ ਅਤੇ ਏਅਰਪੋਰਟ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਮੈਟਰੋ ਪ੍ਰੋਜੈਕਟ ਦੀ ਉਪਯੋਗਤਾ, ਬਜਟ ਅਤੇ ਕਿਰਾਏ ਸਮੇਤ ਕਈ ਮੁੱਦਿਆਂ ਉਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਮੈਟਰੋ ਪ੍ਰਾਜੈਕਟ ਸਬੰਧੀ ਆਪਣੇ ਸੁਝਾਅ ਅਤੇ ਇਤਰਾਜ਼ ਪੇਸ਼ ਕੀਤੇ।

ਮੀਟਿੰਗ ਵਿਚ ਕਿਹਾ ਗਿਆ ਕਿ ਮੈਟਰੋ ਪ੍ਰਾਜੈਕਟ ਨਾਲ ਸਬੰਧਤ ਸਾਰੇ ਦਸਤਾਵੇਜ਼ ਅਗਲੀ ਮੀਟਿੰਗ ਵਿੱਚ ਲਿਆਂਦੇ ਜਾਣ। ਮੀਟਿੰਗ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਟ੍ਰਾਈ ਸਿਟੀ ਮੈਟਰੋ ਪ੍ਰਾਜੈਕਟ ਨੂੰ ਸੱਤ ਤੋਂ ਅੱਠ ਸਾਲ ਲੱਗ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ‘ਚ ਮੈਟਰੋ 2031 ਤੱਕ ਚੱਲ ਸਕਦੀ ਹੈ। ਹਾਲ ਹੀ ਵਿਚ ਹਰਿਆਣਾ ਦੇ ਸੀਨੀਅਰ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ ਨੇ ਇਸ ਮੁੱਦੇ ‘ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿੱਚ ਸਪੱਸ਼ਟ ਹੋ ਗਿਆ ਕਿ ਚੰਡੀਗੜ੍ਹ ਵਿੱਚ ਚੱਲਣ ਵਾਲੀ ਮੈਟਰੋ 2031 ਤੱਕ ਚੱਲ ਸਕੇਗੀ।

ਚੰਡੀਗੜ੍ਹ ਸੈਕਟਰ 6 ਸਥਿਤ ਗੈਸਟ ਹਾਊਸ ਵਿੱਚ ਹੋਈ ਇਸ ਮੀਟਿੰਗ ਦਾ ਇਹ ਦੂਜਾ ਦੌਰ ਸੀ। ਜਿੱਥੇ ਟ੍ਰਾਈ ਸਿਟੀ ਵਿੱਚ ਚੱਲਣ ਵਾਲੀ ਮੈਟਰੋ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਹੋਈ। ਜਿਸ ਵਿੱਚ ਚੰਡੀਗੜ੍ਹ ਵਿਚ 2031 ਤੱਕ ਮੈਟਰੋ ਚਲਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਚੱਲ ਰਹੀ ਮੈਟਰੋ ਦਾ ਸਰਵੇਖਣ ਕਰਦੇ ਹੋਏ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਜਿੱਥੇ ਕਿਰਾਇਆ ਵੀ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਦੱਸਿਆ ਗਿਆ ਹੈ। ਇਸ ਤਜਵੀਜ਼ ਤਹਿਤ ਹਰ ਸਾਲ ਕਿਰਾਏ ਵਿੱਚ ਪੰਜ ਫੀਸਦੀ ਵਾਧਾ ਕੀਤਾ ਜਾਵੇਗਾ।

ਮੈਟਰੋ ਪ੍ਰੋਜੈਕਟ ਤਹਿਤ ਅਨੁਮਾਨਿਤ ਲਾਗਤ 25,631 ਕਰੋੜ ਰੁਪਏ ਤੋਂ 30,498 ਕਰੋੜ ਰੁਪਏ ਦੱਸੀ ਗਈ ਹੈ। ਇਸ ਦੇ ਨਾਲ ਹੀ ਮੀਟਿੰਗ ਦੌਰਾਨ ਤਕਨੀਕੀ ਪ੍ਰੋਜੈਕਟਾਂ ਉਤੇ ਵੀ ਚਰਚਾ ਕੀਤੀ ਗਈ। ਹਰਿਆਣਾ ਦੇ ਸੀਨੀਅਰ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ (ਆਰਆਈਟੀਈਐਸ) ਨੇ ਕਿਹਾ ਕਿ ਟ੍ਰਾਈਸਿਟੀ ਵਿੱਚ ਚੱਲਣ ਵਾਲੀ ਮੈਟਰੋ 2031 ਤੱਕ ਆਪਣੀਆਂ ਸੇਵਾਵਾਂ ਸ਼ੁਰੂ ਕਰ ਸਕੇਗੀ। ਇਸ ਮੀਟਿੰਗ ਦੌਰਾਨ ਯਾਤਰੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਕਿਰਾਇਆ ਵੀ ਤੈਅ ਕੀਤਾ ਗਿਆ। ਜਿਸ ਵਿੱਚ ਹਰ ਸਾਲ 5% ਦਾ ਵਾਧਾ ਕੀਤਾ ਜਾਵੇਗਾ।

Share: