ਕੁਦਰਤੀ ਆਫਤ: ਪੰਜ ਸੂਬਿਆਂ ਲਈ 1554 ਕਰੋੜ ਰੁਪਏ ਮਨਜ਼ੂਰ

ਕੁਦਰਤੀ ਆਫਤ: ਪੰਜ ਸੂਬਿਆਂ ਲਈ 1554 ਕਰੋੜ ਰੁਪਏ ਮਨਜ਼ੂਰ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਕਮੇਟੀ ਨੇ ਸਾਲ 2024 ਵਿੱਚ ਹੜ੍ਹਾਂ, ਢਿੱਗਾਂ ਡਿੱਗਣ ਤੇ ਚੱਕਰਵਾਤੀ ਤੂਫਾਨਾਂ ਤੋਂ ਪ੍ਰਭਾਵਿਤ ਪੰਜ ਸੂਬਿਆਂ ਨੂੰ ਕੌਮੀ ਆਫ਼ਤ ਪ੍ਰਤੀਕਿਰਿਆ ਫੰਡ (ਐੱਨਡੀਆਰਐੱਫ) ਤਹਿਤ 1554.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਅਧਿਕਾਰਤ ਬਿਆਨ ਅਨੁਸਾਰ ਕੁੱਲ 1554.99 ਕਰੋੜ ਰੁਪਏ ਦੀ ਰਕਮ ’ਚੋਂ ਆਂਧਰਾ ਪ੍ਰਦੇਸ਼ ਲਈ 608.08 ਕਰੋੜ ਰੁਪਏ, ਨਾਗਾਲੈਂਡ ਲਈ 170.99 ਕਰੋੜ ਰੁਪਏ, ਉੜੀਸਾ ਲਈ 255.24 ਕਰੋੜ, ਤਿਲੰਗਾਨਾ ਲਈ 231.75 ਕਰੋੜ ਰੁਪਏ ਤੇ ਤ੍ਰਿਪੁਰਾ ਲਈ 288.93 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

Share: