ਸ਼ਿਮਲਾ/ਮਨਾਲੀ : ਹਿੰਦੂਆਂ ਅਤੇ ਸਿੱਖਾਂ ਦੋਵਾਂ ਭਾਈਚਾਰਿਆਂ ਲਈ ਸਤਿਕਾਰਤ ਤੀਰਥ ਅਸਥਾਨ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕਸੋਲ ਵਿੱਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਪਾਈਪਾਂ ਰਾਹੀਂ ਲਿਜਾਏ ਜਾਣ ਦੀ ਤਜਵੀਜ਼ ਦਾ ਮੁਕਾਮੀ ਪੱਧਰ ’ਤੇ ਜ਼ੋਰਦਾਰ ਵਿਰੋਧ ਸ਼ੁਰੂ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ। ਦਰਅਸਲ, ਹਾਲ ਹੀ ਵਿੱਚ ਹੋਈ ਵਿਸ਼ੇਸ਼ ਖੇਤਰ ਵਿਕਾਸ ਅਥਾਰਟੀ ਦੀ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ ਸੀ ਕਿ ਕਸੋਲ ਵਿੱਚ ਇੱਕ ਨਵਾਂ ਨੇਚਰ ਪਾਰਕ ਬਣਾਇਆ ਜਾਵੇਗਾ ਜਿਸ ਲਈ ਗਰਮ ਜਲ ਦੇ ਚਸ਼ਮਿਆਂ ਤੋਂ ਪਵਿੱਤਰ ਜਲ ਨੂੰ ਪਾਈਪਾਂ ਰਾਹੀਂ ਕਸੋਲ ਵੱਲ ਮੋੜਿਆ ਜਾਵੇਗਾ।
Posted inNews
ਮਨੀਕਰਨ ਦਾ ਪਵਿੱਤਰ ਜਲ ਵਪਾਰਕ ਵਰਤੋਂ ਲਈ ਕਸੋਲ ਲਿਜਾਣ ਦਾ ਵਿਰੋਧ
