ਨਵੀਂ ਦਿੱਲੀ : ਉੱਘੇ ਪਟਕਥਾ ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਨੇ ਚੈਂਪੀਅਨਜ਼ ਟਰਾਫ਼ੀ ਦੇ ਮੈਚ ਵਿਚ ਭਾਰਤ ਦੀ ਪਾਕਿਸਤਾਨ ਖਿਲਾਫ਼ ਸ਼ਾਨਦਾਰ ਜਿੱਤ ਮਗਰੋਂ ਵਿਰਾਟ ਕੋਹਲੀ ਦੀ ਸ਼ਲਾਘਾ ਵਾਲੀ ਆਪਣੀ ਪੋੋਸਟ ਬਾਰੇ ਕੀਤੀਆਂ ਫਿਰਕੂ ਟਿੱਪਣੀਆਂ ਲਈ ਟਰੌਲਰਜ਼ ਨੂੰ ਜਮ ਕੇ ਭੰਡਿਆ ਹੈ। ਭਾਰਤੀ ਟੀਮ ਨੇ ਐਤਵਾਰ ਨੂੰ ਪਾਕਿਸਤਾਨ ਖਿਲਾਫ਼ 6 ਵਿਕਟਾਂ ਦੀ ਜਿੱਤ ਦਰਜ ਕੀਤੀ ਸੀ। ਅਖ਼ਤਰ ਨੇ ਆਪਣੇ ਐਕਸ ਹੈਂਡਲ ’ਤੇ ਵਿਰਾਟ ਕੋਹਲੀ ਦੀ ਸ਼ਲਾਘਾ ਕਰਦਿਆਂ ਲਿਖਿਆ ਸੀ, ‘‘ਵਿਰਾਟ ਕੋਹਲੀ, ਜ਼ਿੰਦਾਬਾਦ!!! ਸਾਨੂੰ ਸਾਰਿਆਂ ਨੂੰ ਤੁਹਾਡੇ ’ਤੇ ਫ਼ਖ਼ਰ ਹੈ।’’ ਹਾਲਾਂਕਿ ਸਥਿਤੀ ਉਦੋਂ ਬਦਲ ਗਈ ਜਦੋਂ ਕੁਝ ਯੂਜ਼ਰਜ਼ ਨੇ ਭਾਰਤ ਦੀ ਜਿੱਤ ਨੂੰ ਲੈ ਕੇ ਅਖ਼ਤਰ ਦੀ ਖੁਸ਼ੀ ’ਤੇ ਸਵਾਲ ਚੁੱਕਦਿਆਂ ਟਿੱਪਣੀਆਂ ਕੀਤੀਆਂ। ਅਖ਼ਤਰ ਨੇ ਅਜਿਹੇ ਹੀ ਇਕ ਯੂਜ਼ਰ ਨੂੰ ਜਵਾਬ ਦਿੰਦਿਆਂ ਕਿਹਾ, ‘‘ਮੈਂ ਤੋਂ ਸਿਰਫ਼ ਯੇਹ ਕਹੂੰਗਾ ਕਿ ਤੁਮ ਏਕ ਨੀਚ ਇਨਸਾਨ ਹੋ ਔਰ ਨੀਚ ਹੀ ਮਰੋਗੇ। ਤੁਮ ਕਯਾ ਜਾਨੋ ਕਿ ਦੇਸ਼ ਪ੍ਰੇਮ ਕਿਆ ਹੋਤਾ ਹੈ।’’ ਜਦੋਂ ਇਕ ਯੂਜ਼ਰ ਨੇ ਦਾਅਵਾ ਕੀਤਾ ਕਿ ਅਖ਼ਤਰ ਸ਼ਾਇਦ ਭਾਰਤ ਦੀ ਜਿੱਤ ਤੋਂ ਨਾਖੁਸ਼ ਹੋਵੇਗਾ ਤਾਂ ਗੀਤਕਾਰ ਨੇ ਪਲਟਵਾਰ ਕਰਦਿਆਂ ਕਿਹਾ, ‘‘ਬੇਟਾ ਜਬ ਤੁਮਹਾਰੇ ਬਾਪ ਦਾਦਾ ਅੰਗਰੇਜ਼ ਕੇ ਜੂਤੇ ਚਾਟ ਰਹੇ ਥੇ ਤਬ ਮੇਰੇ ਆਜ਼ਾਦੀ ਕੇ ਲੀਏ ਜੇਲ੍ਹ ਔਰ ਕਾਲਾ ਪਾਣੀ ਮੇਂ ਥੇ। ਮੇਰੀ ਰਗੋਂ ਮੇਂ ਦੇਸ਼ ਪ੍ਰੇਮੀਓਂ ਕਾ ਖ਼ੂਨ ਹੈ ਔਰ ਤੁਮਹਾਰੀ ਰਗੋਂ ਮੇਂ ਅੰਗਰੇਜ਼ ਕੇ ਨੌਕਰੋਂ ਕਾ ਖੂਨ ਹੈ। ਇਸ ਅੰਤਰ ਕੋ ਭੂਲੋ ਨਹੀਂ।’’
Posted inNews
‘ਤੁਮਹਾਰੀ ਰਗੋਂ ਮੇਂ ਅੰਗਰੇਜ਼….’ ਜਾਵੇਦ ਅਖ਼ਤਰ ਨੇ ਟਰੌਲਰਾਂ ਨੂੰ ਭੰਡਿਆ
