‘2 ਦਸੰਬਰ ਨੂੰ ਇਨ੍ਹਾਂ ਨੇ ਬੁਲਾਏ ਸੀ ਗੁੰਡੇ’… ਗਿ: ਹਰਪ੍ਰੀਤ ਸਿੰਘ ਦਾ ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ

‘2 ਦਸੰਬਰ ਨੂੰ ਇਨ੍ਹਾਂ ਨੇ ਬੁਲਾਏ ਸੀ ਗੁੰਡੇ’… ਗਿ: ਹਰਪ੍ਰੀਤ ਸਿੰਘ ਦਾ ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ

ਗਿ. ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ‘ਤੇ ਤਿੱਖੇ ਸ਼ਬਦੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ, ਭਗੌੜਾ ਦਲ ਬਣ ਗਿਆ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਨ੍ਹਾਂ ਨੇ 7 ਮੈਂਬਰੀ ਕਮੇਟੀ ਵਾਲਾ ਫੈਸਲਾ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਭਰਤੀ ਦਾ ਹੁਕਮ 7 ਮੈਂਬਰੀ ਕਮੇਟੀ ਨੂੰ ਦਿੱਤਾ ਗਿਆ ਸੀ, ਪਰ ਇਹ ਕਮੇਟੀ ਅੱਜ ਤੱਕ ਅਕਾਲੀ ਦਲ ਦੀ ਭਰਤੀ ਸ਼ੁਰੂ ਨਹੀਂ ਕਰ ਸਕੀ।ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਇਹ ਹੁੱਲੜਬਾਜ਼ ਲੈ ਕੇ ਆਏ ਸਨ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਸਮੇਂ ਸਾਨੂੰ ਪਤਾ ਲੱਗਾ ਸੀ ਕਿ ਕੁਝ ਲੋਕ ਫੈਸਲੇ ਦੇ ਸਮੇਂ ਘੁਸਪੈਠ ਕਰ ਸਕਦੇ ਹਨ ਅਤੇ ਗਲਤ ਕੰਮ ਕਰ ਸਕਦੇ ਹਨ। ਜਿਸ ਦਾ ‘ਸਾਨੂੰ 10-15 ਦਿਨ ਪਹਿਲਾਂ ਇਲਮ ਹੋ ਗਿਆ ਸੀ। ‘ਇਸੇ ਲਈ ਅਸੀਂ ਹੁੱਲੜਬਾਜ਼ੀ ਨੂੰ ਲੈ ਕੇ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ ਕਿ ‘ਚਿੱਠੀ ਲਿਖਣ ਦੇ ਬਾਵਜੂਦ ਅਕਾਲ ਤਖਤ ਸਾਹਿਬ ‘ਤੇ ਗੁੰਡਾ ਬ੍ਰਿਗੇਡ ਆਈ। ‘ਪਰ ਅਕਾਲ ਤਖਤ ਸਾਹਿਬ ਦੇ ਪ੍ਰਭਾਵ ਕਰਕੇ ਕੋਈ ਸਿਰ ਨਹੀਂ ਚੁੱਕ ਸਕਿਆ’

Share: