ਨਵੀਂ ਦਿੱਲੀ : ਭਾਰਤੀ ਕੰਪਨੀਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਦੀ ਇਸ ਸਾਲ ਔਸਤ ਤਨਖਾਹ ਵਿੱਚ 9.4 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ 9.6 ਫੀਸਦੀ ਸੀ। ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ 10 ਵਿੱਚੋਂ 6 ਭਾਰਤੀ ਰੁਜ਼ਗਾਰਦਾਤਾ ਅਗਲੇ ਤਿੰਨ ਸਾਲਾਂ ਵਿੱਚ ਮੁਲਾਜ਼ਮਾਂ ਨੂੰ ਇਨਾਮ ਦੇਣ ਅਤੇ ਮੁਆਵਜ਼ੇ ਦੀਆਂ ਰਣਨੀਤੀਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਉਤਸੁਕ ਹਨ। ਰਿਪੋਰਟ ਦੱਸਦੀ ਹੈ ਕਿ ਭਾਰਤੀ ਕੰਪਨੀਆਂ ਸਾਲ 2025 ਵਿੱਚ ਔਸਤ ਤਨਖਾਹ ਵਿੱਚ 9.4 ਫੀਸਦੀ ਵਾਧਾ ਕਰਨ ਲਈ ਤਿਆਰ ਹੈ ਜੋ 2024 ਵਿੱਚ 9.6 ਫੀਸਦੀ ਸੀ। 2023 ਵਿੱਚ ਮੁਲਾਜ਼ਮਾਂ ਦੀ ਕੰਮ ਛੱਡਣ ਦੀ ਦਰ 18.3 ਤੋਂ ਘਟ ਕੇ 17.5 ਫੀਸਦੀ ਰਹਿ ਗਈ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਲਗਪਗ 60 ਫੀਸਦੀ ਮਾਲਕ ਏਆਈ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਫਰਮਾਂ 2028 ਤੱਕ ਮੈਨੂਅਲ ਤਨਖਾਹ ਅਤੇ ਫਿਕਸਡ ਇੰਸੈਂਟਿਵ ਦੇਣ ਲਈ ਏਆਈ ਵੀ ਵਰਤੋਂ ਕਰਨ ਲਈ ਤਿਆਰ ਹਨ। ਰਿਪੋਰਟ ਦੇ ਨਤੀਜਿਆਂ ਅਨੁਸਾਰ ਈ-ਕਾਮਰਸ ਸੈਕਟਰ ਵਿੱਚ ਇਸ ਸਾਲ ਸਭ ਤੋਂ ਵੱਧ ਤਨਖ਼ਾਹ ਵਿੱਚ 10.5 ਫੀਸਦੀ ਵਾਧਾ ਹੋਣ ਦੀ ਉਮੀਦ ਹੈ ਜੋ ਡਿਜੀਟਲ ਕਾਮਰਸ ਦੇ ਤੇਜ਼ੀ ਨਾਲ ਫੈਲਣ, ਵਧ ਰਹੇ ਖਪਤਕਾਰਾਂ ਦੇ ਖਰਚਿਆਂ ਅਤੇ ਤਕਨੀਕੀ ਤਰੱਕੀ ਨਾਲ ਸੰਭਵ ਹੈ।
Posted inNews
ਭਾਰਤੀ ਕੰਪਨੀਆਂ ਦੀ ਔਸਤ ਤਨਖਾਹ 9.4 ਫੀਸਦੀ ਵਧਣ ਦੀ ਸੰਭਾਵਨਾ: ਰਿਪੋਰਟ
