ਰਾਸ਼ਟਰਪਤੀ ਦਰੋਪਦੀ ਮੁਰਮੂ 10 ਜਨਵਰੀ ਨੂੰ ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ਦੌਰਾਨ ਸੰਗਮ ’ਚ ਇਸ਼ਨਾਨ ਕਰਨਗੇ। ਇਹ ਜਾਣਕਾਰੀ ਉਨ੍ਹਾਂ ਦੇ ਦਫ਼ਤਰ ਵੱਲੋਂ ਦਿੱਤੀ ਗਈ ਹੈ। ਅਧਿਕਾਰਤ ਬਿਆਨ ਅਨੁਸਾਰ ਰਾਸ਼ਟਰਪਤੀ ਮੁਰਮੂ ਆਪਣੀ ਇੱਕ ਰੋਜ਼ਾ ਫੇਰੀ ਦੌਰਾਨ ਸੰਗਮ ’ਚ ਇਸ਼ਨਾਨ ਕਰਨ ਦੇ ਨਾਲ ਹੀ ਇੱਥੇ ਅਕਸ਼ੈਵਤ ਤੇ ਬੜੇ ਹਨੂਮਾਨ ਮੰਦਰ ’ਚ ਦਰਸ਼ਨ ਕਰਨਗੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਹਾਜ਼ਰ ਰਹਿਣਗੇ। ਉਹ ਡਿਜੀਟਲ ਮਹਾਂਕੁੰਭ ਕੇਂਦਰ ਦਾ ਵੀ ਦੌਰਾ ਕਰਨਗੇ ਜਿੱਥੇ ਮਹਾਂਕੁੰਭ ਮੇਲੇ ਬਾਰੇ ਜਾਣਕਾਰੀ ਤਕਨੀਕੀ ਢੰਗਾਂ ਨਾਲ ਦਿੱਤੀ ਜਾ ਰਹੀ ਹੈ। ਰਾਸ਼ਟਰਪਤੀ ਦੇ ਦੌਰੇ ਨੂੰ ਦੇਖਦਿਆਂ ਪ੍ਰਯਾਗਰਾਜ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਉਨ੍ਹਾਂ ਤੋਂ ਪਹਿਲਾਂ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਵੀ ਮਹਾਂਕੁੰਭ ’ਚ ਇਸ਼ਨਾਨ ਕੀਤਾ ਸੀ।
Posted inDelhi
ਰਾਸ਼ਟਰਪਤੀ ਮੁਰਮੂ ਵੱਲੋਂ ਮਹਾਂਕੁੰਭ ਵਿੱਚ ਇਸ਼ਨਾਨ ਅੱਜ
