ਕਿਸਾਨ ਆਗੂ ਡੱਲੇਵਾਲ ਦੀ ਦੇਰ ਰਾਤ ਮੁੜ ਵਿਗੜੀ ਹਾਲਤ

ਕਿਸਾਨ ਆਗੂ ਡੱਲੇਵਾਲ ਦੀ ਦੇਰ ਰਾਤ ਮੁੜ ਵਿਗੜੀ ਹਾਲਤ

ਪਾਤੜਾਂ : ਢਾਬੀ ਗੁਜਰਾਂ (ਖਨੌਰੀ) ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 94ਵੇ ਦਿਨ ਵੀ ਜਾਰੀ ਹੈ। ਬੁੱਧਵਾਰ ਦੇਰ ਰਾਤ ਕਰੀਬ 12 ਵਜੇ ਡੱਲੇਵਾਲ ਦੀ ਸਿਹਤ ਇਕਦਮ ਫੇਰ ਵਿਗੜ ਗਈ। ਉਨ੍ਹਾਂ ਨੂੰ ਕਾਂਬੇ ਨਾਲ ਤੇਜ਼ ਬੁਖਾਰ ਚੜ੍ਹਿਆ, ਜਿਸ ਮਗਰੋਂ ਮੌਕੇ ’ਤੇ ਮੌਜੂਦ ਡਾਕਟਰਾਂ ਦੀ ਟੀਮ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਾਕਟਰਾਂ ਦੀਆਂ ਕੋਸ਼ਿਸ਼ਾਂ ਮਗਰੋਂ 2 ਘੰਟੇ ਬਾਅਦ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਗਿਆ। ਡੱਲੇਵਾਲ ਦੀ ਸਿਹਤ ਅਜਿਹੇ ਮੌਕੇ ਵਿਗੜੀ ਹੈ ਜਦੋਂ ਕਿਸਾਨ ਜਥੇਬੰਦੀਆਂ ਦਰਮਿਆਨ ਏਕੇ ਲਈ ਸੰਯੁਕਤ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਦੇ ਆਗੂਆਂ ਦੀ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਬੈਠਕ ਹੈ। ਮੀਟਿੰਗ ’ਚ ਕਿਸਾਨ ਆਗੂ ਕਾਕਾ ਕੋਟੜਾ, ਲਖਵਿੰਦਰ ਔਲਖ, ਸੁਖਜੀਤ ਹਰਦੋਝੰਡੇ, ਅਭਿਮੰਨਿਊ ਕੋਹਾੜ, ਇੰਦਰਜੀਤ ਕੋਟਬੁੱਢਾ ਤੇ ਸੁਖਵਿੰਦਰ ਖੋਸਾ ਸਮੇਤ ਸਰਵਣ ਪੰਧੇਰ, ਜਸਵਿੰਦਰ ਲੌਂਗੋਵਾਲ, ਮਨਜੀਤ ਰਾਏ, ਤੇਜਵੀਰ ਪੰਜੋਖਰਾ, ਗੁਰਅਮਨੀਤ ਮਾਂਗਟ, ਦਿਲਬਾਗ ਹਰੀਗੜ੍ਹ ਤੇ ਮਨਜੀਤ ਨਿਆਲ ਆਦਿ ਸ਼ਾਮਲ ਹੋਣਗੇ। ਕਮੇਟੀ ਮੈਂਬਰ ਜੋਗਿੰਦਰ ਉਗਰਾਹਾਂ ਤੇ ਰਮਿੰਦਰ ਪਟਿਆਲਾ ਵੀ ਬੈਠਕ ਵਿਚ ਹਾਜ਼ਰੀ ਭਰਨਗੇ।

Share: