ਮੁੰਬਈ : ਮਹਾਰਾਸ਼ਟਰ ਸਾਈਬਰ ਸੈੱਲ ਦੇ ਅਧਿਕਾਰੀਆਂ ਨੇ ‘ਇੰਡੀਆ’ਜ਼ ਗੌਟ ਟੈਲੇਂਟ’ ਸ਼ੋਅ ਵਿਵਾਦ ਦੇ ਸਬੰਧ ਵਿੱਚ ਯੂਟਿਊਬਰ ਰਣਵੀਰ ਅਲਾਹਾਬਾਦੀਆ ਅਤੇ ਆਸ਼ੀਸ਼ ਚੰਚਲਾਨੀ ਕੋਲੋਂ ਅੱਜ ਕਰੀਬ ਪੰਜ ਘੰਟੇ ਤੱਕ ਪੁੱਛ-ਪੜਤਾਲ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਅਲਾਹਾਬਾਦੀਆ ਤੇ ਚੰਚਲਾਨੀ ਨਵੀਂ ਮੁੰਬਈ ਸਥਿਤ ਸਾਈਬਰ ਹੈੱਡਕੁਆਰਟਰ ਵਿੱਚ ਵੱਖੋ-ਵੱਖਰੇ ਤੌਰ ’ਤੇ ਪੇਸ਼ ਹੋਏ। ਹਾਲਾਂਕਿ, ਉਹ ਏਜੰਸੀ ਵੱਲੋਂ ਪਹਿਲਾਂ ਜਾਰੀ ਸੰਮਨ ’ਤੇ ਪੇਸ਼ ਨਹੀਂ ਹੋਏ ਸਨ।
ਮਹਾਰਾਸ਼ਟਰ ਸਾਈਬਰ ਤੇ ਮੁੰਬਈ ਪੁਲੀਸ ਸਮਯ ਰੈਨਾ ਦੇ ਯੂਟਿਊਬ ਸ਼ੋਅ ’ਤੇ ਅਲਾਹਾਬਾਦੀਆ ਦੀ ਵਿਵਾਦਤ ਟਿੱਪਣੀ ਦੀ ਜਾਂਚ ਕਰ ਰਹੀ ਹੈ, ਜਿਸ ਕਰ ਕੇ ਅਸ਼ਲੀਲਤਾ ਫੈਲਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਸ਼ੋਅ ‘ਇੰਡੀਆ’ਜ਼ ਗੌਟ ਟੈਲੇਂਟ’ ਉਦੋਂ ਚਰਚਾ ਵਿੱਚ ਆਇਆ ਜਦੋਂ ਅਲਾਹਾਬਾਦੀਆ ਨੇ ਭੱਦੀ ਟਿੱਪਣੀਆਂ ਕੀਤੀਆਂ, ਜਿਸ ਦੀ ਵੱਡੀ ਪੱਧਰ ’ਤੇ ਆਲੋਚਨਾ ਹੋਈ।