ਨਵੀਂ ਦਿੱਲੀ: ਈਡੀ ਨੇ ਸਿੱਧੇ ਵਿਦੇਸ਼ੀ ਨਿਵੇਸ਼ ਨੇਮਾਂ ਦੀ ਕਥਿਤ ਉਲੰਘਣਾ ਦੇ ਮਾਮਲੇ ’ਚ ਬੀਬੀਸੀ ਵਰਲਡ ਸਰਵਿਸ ਇੰਡੀਆ ’ਤੇ 3.44 ਕਰੋੜ ਰੁਪਏ ਤੋਂ ਵਧ ਦਾ ਜੁਰਮਾਨਾ ਲਗਾਇਆ ਹੈ। ਏਜੰਸੀ ਨੇ ਵਿਦੇਸ਼ੀ ਐਕਸਚੇਂਜ ਪ੍ਰਬੰਧਨ ਐਕਟ (ਫੇਮਾ) ਤਹਿਤ ਬ੍ਰਿਟਿਸ਼ ਬ੍ਰਾਡਕਾਸਟਰ ਖ਼ਿਲਾਫ਼ ਹੁਕਮ ਜਾਰੀ ਕਰਦਿਆਂ ਉਸ ਦੇ ਤਿੰਨ ਡਾਇਰੈਕਟਰਾਂ ’ਚੋਂ ਹਰੇਕ ’ਤੇ 1.14-1.14 ਕਰੋੜ ਰੁਪਏ ਤੋਂ ਵਧ ਦਾ ਜੁਰਮਾਨਾ ਲਗਾਇਆ ਹੈ। ਇਸ ਕਾਨੂੰਨ ਤਹਿਤ ਬੀਬੀਸੀ ਇੰਡੀਆ, ਉਸ ਦੇ ਤਿੰਨ ਡਾਇਰੈਕਟਰਾਂ ਤੇ ਵਿੱਤ ਮੁਖੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਕਾਰਵਾਈ ਕੀਤੀ ਗਈ ਹੈ।
Posted inNews
ਬੀਬੀਸੀ ਇੰਡੀਆ ’ਤੇ 3.44 ਕਰੋੜ ਰੁਪਏ ਜੁਰਮਾਨਾ
