ਅਫ਼ੀਮ ਦੇ ਸ਼ੌਕੀਨ ਝਾਰਖੰਡ ਵਾਸੀਆਂ ਨੇ 19 ਹਜ਼ਾਰ ਤੋਂ ਵੱਧ ਰਕਬੇ ’ਚ ਕੀਤੀ ਗ਼ੈਰ-ਕਾਨੂੰਨੀ ਖੇਤੀ

ਅਫ਼ੀਮ ਦੇ ਸ਼ੌਕੀਨ ਝਾਰਖੰਡ ਵਾਸੀਆਂ ਨੇ 19 ਹਜ਼ਾਰ ਤੋਂ ਵੱਧ ਰਕਬੇ ’ਚ ਕੀਤੀ ਗ਼ੈਰ-ਕਾਨੂੰਨੀ ਖੇਤੀ

ਰਾਂਚੀ: ਝਾਰਖੰਡ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਕਰੀਬ 19,000 ਏਕੜ ਜ਼ਮੀਨ ’ਤੇ ਕੀਤੀ ਗਈ ਅਫ਼ੀਮ ਦੀ ਗ਼ੈਰ-ਕਾਨੂੰਨੀ ਖੇਤੀ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਸਬੰਧੀ 190 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੱਕ ਅਧਿਕਾਰੀ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਭਰ ਵਿੱਚ ਅਫ਼ੀਮ ਦੀ ਗ਼ੈਰ-ਕਾਨੂੰਨੀ ਖੇਤੀ ਖ਼ਿਲਾਫ਼ ਜਨਵਰੀ ਤੋਂ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ।

ਮੁੱਖ ਸਕੱਤਰ ਦੇ ਸਾਹਮਣੇ ਸ਼ੁੱਕਰਵਾਰ ਨੂੰ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਸੂਬੇ ਵਿੱਚ 19,086 ਏਕੜ ਜ਼ਮੀਨ ’ਤੇ ਅਫ਼ੀਮ ਦੀ ਗ਼ੈਰ-ਕਾਨੂੰਨੀ ਖੇਤੀ ਨੂੰ ਨਸ਼ਟ ਕੀਤਾ ਗਿਆ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ ਚਾਰ ਗੁਣਾ ਵੱਧ ਹੈ।

ਇੱਕ ਅਧਿਕਾਰਕ ਬਿਆਨ ਵਿੱਚ ਕਿਹਾ ਗਿਆ ਕਿ ਅਫ਼ੀਮ ਦੀ ਗ਼ੈਰ-ਕਾਨੂੰਨੀ ਖੇਤੀ ਸਬੰਧੀ ਹੁਣ ਤੱਕ 283 ਮਾਮਲੇ ਦਰਜ ਕੀਤੇ ਗਏ ਹਨ ਅਤੇ 190 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਕਿ ਚਤਰਾ, ਖੂੰਟੀ, ਲਾਤੇਹਾਰ, ਰਾਂਚੀ, ਪਲਾਮੂ, ਚਾਈਬਾਸਾ, ਸਰਾਏਕੇਲਾ ਅਤੇ ਹਜ਼ਾਰੀਬਾਗ ਜ਼ਿਲ੍ਹਿਆਂ ਵਿੱਚ ਅਫ਼ੀਮ ਦੀ ਖੇਤੀ ਕੀਤੀ ਗਈ।

ਝਾਰਖੰਡ ਦੀ ਮੁੱਖ ਸਕੱਤਰ ਅਲਕਾ ਤਿਵਾੜੀ ਨੇ ਸਬੰਧਿਤ ਅਧਿਕਾਰੀਆਂ ਨੂੰ ਅਫ਼ੀਮ ਦੀ ਖੇਤੀ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਅਤੇ 15 ਮਾਰਚ ਤੱਕ ਮੁਹਿੰਮ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ, ‘‘ਅਫ਼ੀਮ ਦੀ ਖੇਤੀ ਖ਼ਿਲਾਫ਼ ਮੁਹਿੰਮ ਦੇ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ ਪਰ ਅਫ਼ੀਮ ਦੀ ਫ਼ਸਲ ਨੂੰ ਸੌਂ ਫ਼ੀਸਦੀ ਨਸ਼ਟ ਕੀਤਾ ਜਾਣਾ ਯਕੀਨੀ ਬਣਾਇਆ ਜਾਣਾ ਚਾਹੀਦਾ।

Share: