ਜਲੰਧਰ (ਪੂਜਾ ਸ਼ਰਮਾ) ‘ਆਪ’ ਉਮੀਦਵਾਰ ਸਿਮਰਨਜੋਤ ਕੌਰ ਓਬਰਾਏ ਨੇ ਵਾਰਡ ਨੰਬਰ 35 ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਜਲੰਧਰ ਦੇ 85 ਵਾਰਡਾਂ ਵਿੱਚ ਨਗਰ ਨਿਗਮ ਚੋਣਾਂ 21 ਦਸੰਬਰ 2024 ਨੂੰ ਹੋਣਗੀਆਂ। ਜਿਸ ਲਈ ਅੱਜ 12 ਦਸੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖ਼ਰੀ ਦਿਨ ਹੈ, ਜਿਸ ਕਾਰਨ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਵਿਚ ਮੁਕਾਬਲਾ ਹੈ।ਇਸ ਲਈ ਜਲੰਧਰ ਛਾਉਣੀ ਹਲਕੇ ਤੋਂ ‘ਆਪ’ ਉਮੀਦਵਾਰ ਸਿਮਰਨ ਜੋਤ ਕੌਰ ਓਬਰਾਏ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸਿਮਰਨ ਜੋਤ ਕੌਰ ਓਬਰਾਏ ਨੇ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਮੱਥਾ ਟੇਕਿਆ ਅਤੇ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਸਿਮਰਨਜੋਤ ਕੌਰ ਓਬਰਾਏ (ਲੱਕੀ ਓਬਰਾਏ) ਦਮਨ ਓਬਰਾਏ ਜਸਵਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਹੋਰ ਹਾਜ਼ਰ ਸਨ।