ਆਦਰਸ਼ ਅਧਿਆਪਕ

ਗੱਲ ੨੦੧੧ ਦੀ ਹੈ। ਪੰਜਵੀਂ ਜਮਾਤ ਪਾਸ ਕਰਨ ਮਗਰੋਂ ਮੈ ਵੱਡੇ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖਲਾ ਲਿਆ ਸੀ  ਉੱਥੇ ਜਾ ਕੇ ਨਵੇਂ ਨਵੇਂ ਆਧਿਆਪਕਾਂ ਨਾਲ ਮੇਲ ਜੋਲ ਹੋਣ ਲੱਗਿਆ। ਮੈ ਬਹੁਤ ਸ਼ਰਾਰਤਾਂ ਕੀਤੀਆਂ ਸਕੂਲ ਵੇਲੇ ਇਕ ਅਧਿਆਪਕ ਵੱਲ ਮੇਰੀ ਨਜ਼ਰ ਹਮੇਸ਼ਾ ਜਾਂਦੀ ਪਰ ਉਹਨਾਂ ਦਾ ਅਹੁਦਾ ਆਮ ਅਧਿਆਪਕਾਂ ਨਾਲੋਂ ਉੱਪਰ ਹੋਣ ਕਾਰਨ ਉਹ ਦਸਵੀਂ ਜਮਾਤ ਦੀ ਪੜ੍ਹਾਈ ਤੱਕ ਮੈਨੂੰ ਪੜ੍ਹਾ
ਨਾ ਸਕੇ।
ਪਰ ਉਹ ਸਾਡੇ ਸਕੂਲ ਦੀ ਲਾਇਬ੍ਰੇਰੀ ਦੇ ਇੰਚਾਰਜ ਹੋਣ ਕਰਕੇ ਉਹਨਾਂ ਨਾਲ ਮੇਰੀ ਅਕਸਰ ਮੁਲਾਕਾਤ ਹੁੰਦੀ ਰਹਿੰਦੀ। ਮੈ ਉਹਨਾਂ ਤੋਂ ਅਕਸਰ ਕਿਤਾਬਾਂ ਦੀ ਮੰਗ ਕਰਦਾ ਰਹਿੰਦਾ।
ਇਕ ਦੀ ਦਿਨ ਗੱਲ ਹੈ ਮੈ ਅੱਧੀ ਛੁੱਟੀ ਵਿੱਚ ਇੱਕਲਾ ਗਰਾਉਂਡ ਦੇ ਵਿੱਚ ਮੇਜ਼ ਤੇ ਬੈਠਿਆਂ ਸੀ। ਮੇਰੀ ਨਜ਼ਰ ਇਕ ਦਮ ਉਸ ਆਧਿਆਪਕ ਵੱਲ ਗਈ ਮੈ ਦੇਖਿਆਂ ਕੀ ਉਹ ਆਪਣੇ ਸਕੂਲ ਨੂੰ ਸਾਫ ਸੁਥਰਾ ਰੱਖਣ ਲਈ ਪਾਰਕਾਂ ਵਿਚ ਜਾ ਕੇ ਕਾਗਜ਼ ਚੁਗ ਰਹੇ ਸਨ। ਮੈਂ ਉਹਨਾਂ ਕੋਲ ਗਿਆ ਤੇ ਪੁੱਛਣ ਲੱਗਾ ਕਿ ਸਰ ਜੀ ਇਹ ਕੀ ਕਰ ਰਹੇ ਹੋ ਉਹਨਾਂ ਨੇ ਮੇਰੇ ਵੱਲ  ਦੇਖਕੇ ਜਵਾਬ ਦਿੱਤਾ ਕਿ ਮੈ ਸਕੂਲ ਦੀ ਸਫਾਈ ਕਰਨ ਵਿੱਚ ਥੋੜ੍ਹੀ ਜਿਹੀ ਮਦਦ ਕਰ ਰਿਹਾ ਹਾਂ। ਮੈਂ ਉਹਨਾਂ ਨੂੰ ਕਿਹਾ ਕਿ ਇਹ ਸਫਾਈ ਕਰਮਚਾਰੀ ਦਾ ਕੰਮ ਹੈ। ਉਹਨਾਂ ਨੇ ਮੇਰੇ ਤੋਂ ਸਵਾਲ ਪੁੱਛਿਆ ਕੇ ਆਪਾਂ ਘਰ ਦੀ ਸਫਾਈ ਕਿਹੜੇ ਕਰਮਚਾਰੀ ਤੋਂ ਕਰਵਾਉਂਦੇ ਹਾਂ? ਮੇਰਾ ਜਵਾਬ ਸੀ ਕਿ ਘਰ ਦੀ ਸਫਾਈ ਤਾਂ ਆਪਾਂ ਆਪ ਹੀ ਕਰ ਲੈਂਦੇ ਹਾਂ। ਉਹਨਾਂ ਮੈਨੂੰ ਸਮਝਾਇਆਂ ਕਿ ਸਕੂਲ ਵੀ ਘਰ ਵਾਂਗ ਹੀ ਹੈ, ਜਿਵੇਂ ਆਪਾਂ ਘਰ ਦੀ ਸਾਫ ਸਫਾਈ ਕਰਦੇ ਹਾਂ। ਉਸ ਤਰ੍ਹਾਂ ਆਪਾਂ  ਨੂੰ ਸਕੂਲ ਦੀ ਸਫਾਈ ਵੀ ਕਰਨੀ ਚਾਹੀਦੀ ਹੈ। ਇਹ ਸਿੱਖਿਆ ਮੈਨੂੰ ਅੱਜ ਤੱਕ ਯਾਦ ਹੈ।
   ਸਮੇਂ ਦੇ ਬੀਤਣ ਨਾਲ ਜਮਾਤਾਂ ਦੀ ਸਥਿਤੀ ਵੀ ਬਦਲ ਦੀ ਗਈ। ਜੁਲਾਈ ੨੦੧੬ ‘ਚ ਮੈ ਗਿਆਰਵੀਂ ਜਮਾਤ ਵਿੱਚ ਦਾਖਲਾ ਲਿਆ ਸੀ, ਮੇਰੇ ਚੰਗੇ ਭਾਗਾਂ ਨੂੰ ਇੰਗਲਿਸ਼ ਵਿਸ਼ੇ ਵਿੱਚ ਉਹੀ ਅਧਿਆਪਕ ਲੱਗ ਗਏ। ਜਦੋ ਉਹਨਾਂ ਨੇ ਸਾਨੂੰ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਕਿ ਹੁਣ ਮੇਰੀ ਅਸਲ ਪੜ੍ਹਨ ਦੀ ਸ਼ੁਰੂਆਤ ਹੋਈ ਹੈ। ਉਹ ਪੜ੍ਹਾਈ ਦੇ ਨਾਲ ਨਾਲ ਆਲੇ ਦੁਆਲੇ ਅਤੇ ਇਤਿਹਾਸ ਜੋ ਵਾਪਰਿਆ ਉਸ ਦੀਆਂ ਗੱਲਾਂ ਵੀ ਦੱਸਣ ਲੱਗ ਜਾਂਦੇ। ਉਹ ਕਿਸੇ ਵੀ ਬੱਚੇ ਨਾਲ ਕੋਈ ਭੇਦਭਾਵ ਨਹੀ ਸੀ ਰੱਖਦੇ। ਜਿਹੜਾ ਕੋਈ ਪੜ੍ਹਾਈ ਦੇ ਤੌਰ ਤੇ ਕਮਜ਼ੋਰ ਬੱਚਾ ਹੁੰਦਾ ਉਸ ਨੂੰ ਜਾਣ ਬੁੱਝ ਕੇ ਸਵਾਲ ਪੁੱਛ ਦੇ ਤੇ ਉਸ ਬੱਚੇ ਨੂੰ ਇੰਝ ਮਹਿਸੂਸ ਕਰਵਾਉਂਦੇ ਕਿ ਤੂੰ ਕਿਸ ਨਾਲੋ ਵੀ ਘੱਟ ਨਹੀਂ ਅਤੇ ਆਖਦੇ ਕਿ ਪ੍ਰਮਾਤਮਾ ਨੇ ਸਭ ਨੂੰ ਇਕੋ ਤਰ੍ਹਾਂ ਦਾ ਦਿਮਾਗ ਦਿੱਤਾ ਹੈ,ਜਰੂਰਤ ਹੈ ਉਸ ਨੂੰ ਵਰਤੋ ਵਿੱਚ ਲਿਆਉਣ ਦੀ।ਮੈਨੂੰ ਉਹਨਾਂ ਦੀਆਂ ਇਹ ਗੱਲਾਂ ਬਹੁਤ ਪਿਆਰੀਆਂ ਲੱਗਦੀਆਂ।
    ਕੇਰਾਂ ਸਾਡੇ ਤੋਂ ਉਹਨਾਂ ਨੇ ਜਨਵਰੀ ਫਰਵਰੀ ਦੇ ਸਪੈਲਿੰਗ ਪੁੱਛਣੇ ਸ਼ੁਰੂ ਕਰ ਦਿੱਤੇ ਪਰ ਸਾਡੀ ਅੰਗੇਰਜ਼ੀ ਕਮਜੋਰ ਹੋਣ ਕਾਰਨ ਕਿਸੇ ਵਿਦਿਆਰਥੀ ਨੂੰ ਉਹ ਸਪੈਲਿੰਗ ਆਉਂਦੇ ਨਹੀਂ ਸਨ। ਸਰ ਜੀ ਨੇ ਆਖਿਆ ਕਿ ਮੈ ਇਹ ਸਪੈਲਿੰਗ ਸਵੇਰੇ ਦੀ ਪ੍ਰਾਥਨਾ ਵਿੱਚ ਸੁਣਾਗਾਂ  ਸਾਰੀ ਜਮਾਤ ਨੂੰ ਦੰਦਣ  ਪੈਣ ਵਾਲੀ ਹੋ ਗਈ। ਸਾਰੀ ਜਮਾਤ ਨੇ ਉਸ ਦਿਨ ਛੁੱਟੀ ਮਾਰ ਲੈਤੀ।
ਦਸੰਬਰ ੨੦੧੭ ‘ਚ ਜਦੋ ਅੰਗਰੇਜ਼ੀ ਵਾਲੇ ਮਾਸਟਰ ਦੀ ਤਰੱਕੀ ਹੋਣ ਕਾਰਨ ਬਦਲੀ ਹੋਈ ਤਾਂ ਸੱਚ ਕਰਕੇ ਜਾਣੌ  ਕਿ ਮਨ ਬਹੁਤ ਉਦਾਸ ਹੋਇਆਂ। ਉਸ ਸਮੇ ਗਰੀਬੀ ਹੋਣ ਕਾਰਨ ਸਾਡੇ ਕੋਲ ਮੋਬਾਇਲ ਨਹੀਂ ਹੋਇਆਂ ਕਰਦੇ ਸਨ।
ਮੈੰ ੨੦੧੮’ ਚ ਪਟਿਆਲਾ ਸ਼ਹਿਰ ਵਿੱਚ ਬੀ ਏ ‘ਚ ਦਾਖਲਾ ਲੈ  ਲਿਆ, ਕਾਲਜ ਵਿਚ ਜਾ ਕੇ ਮੈਨੂੰ ਦੁਨੀਆ ਦਾਰੀ ਦੀ ਸਮਝ ਆਉਣ ਲੱਗ ਪਈ ਦੇਖ ਦਿਆਂ ਦੇਖ ਦਿਆਂ ਦੋ ਸਾਲ ਪਤਾ ਨਹੀ ਕਿਵੇਂ ਲੰਘ ਗਏ।
ਕੋਰੋਨਾ ਕਾਲ ਦੌਰਾਨ ਸਾਰੀ ਦੁਨੀਆ ਆਪਣੇ ਘਰਾਂ ਵਿੱਚ ਕੈਦ ਹੋ ਗਈ। ਮੈ ਸਿੱਖ ਇਤਿਹਾਸ ਨੂੰ ਪੜ੍ਹਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ । ਇਹ ਅੰਦੋਲਨਾਂ ਦੌਰਾਂਨ ਮਨਫੀ ਹੋ ਚੁੱਕੀ ਸਿੱਖ ਰਾਜਨੀਤੀ ਉੱਠ ਕੇ ਸਾਹਮਣੇ  ਆਈ, ਜਿਵੇ ਕਿ ਪ੍ਰਮਾਤਮਾ ਦੀ  ਕਲਾ ਵਰਤ ਰਹੀ ਹੋਵੇ।
ਇਕ ਦਿਨ ਮੈਂ ਬੈਠਾ ਫੇਸਬੁੱਕ ਦੇਖ ਰਿਹਾ ਸਾਂ, ਮੇਰੇ ਸਾਹਮਣੇ ਅਚਾਨਕ ਮੇਰੇ ਅਧਿਆਪਕ ਦੀ ਪ੍ਰੋਫਾਇਲ ਫੋਟੋ ਸਾਹਮਣੇ ਆਈ  ਦੇਖ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ। ਮੈ ਦੇਖਿਆਂ ਕਿ ਹੁਣ ਸਰ ਜੀ ਸੇਵਾਮੁਕਤ ਹੋ ਕੇ ਆਪਣਾ ਸਮੁੱਚਾ ਜੀਵਨ ਵਧੀਆ ਗੁਜਾਰ ਰਹੇ ਹਨ। ਮੈ ਇੱਧਰ ਉੱਧਰ ਤੋਂ ਸਰ ਜੀ ਦਾ ਮੋਬਾਈਲ ਨੰਬਰ ਹਾਸਲ ਕਰ ਲਿਆ। ਮੈ ਜਦੋਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਮੇਰੀ ਆਵਾਜ਼ ਇਕੋ ਦਮ  ਪਛਾਣ ਲਈ ਤੇ ਉਸ ਸਮੇ ਇਕ ਦੂਸਰੇ ਦਾ  ਹਾਲ ਚਾਲ ਪੁੱਛਣ ਮਗਰੋਂ ਉਹਨਾਂ ਨੇ ਮੈਨੂੰ ਪੁੱਛਿਆ ਕੀ ਹੁਣ ਪੜ੍ਹਾਈ ਛੱਡ ਦਿੱਤੀ?
ਮੈ ਸਹਿਜੇ ਹੀ ਜਵਾਬ ਦਿੱਤਾ ਨਹੀਂ ਸਰ ਜੀ ਹੁਣ ਪੰਜਾਬੀ ਯੂਨੀਵਰਸਿਟੀ ਵਿੱਚ ਐੱਮ ਏ ਦੀ ਪੜ੍ਹਾਈ ਕਰ ਰਿਹਾ ਹਾਂ । ਉਹਨਾਂ ਨੇ ਇਹ ਸੁਣ ਕੇ ਬਹੁਤ ਖੁਸ਼ੀ ਮਹਿਸੂਸ  ਕੀਤੀ ਕਿ ਮੇਰਾ ਵਿਦਿਆਰਥੀ ਯੂਨੀਵਰਸਿਟੀ ਤੱਕ ਪਹੁੰਚ ਗਿਆ ਹੈ।
 ਇਸ ਵੇਲੇ ੬੦ ਸਾਲਾਂ ਸ ਮਹਿੰਦਰਪਾਲ ਸਿੰਘ ਗਿੱਲ ਪਟਿਆਲਾ ਸ਼ਹਿਰ ਵਿੱਚ ਆਪਣਾ ਵਧੀਆ ਜੀਵਨ ਬਤੀਤ ਕਰ ਰਹੇ ਹਨ। ਪ੍ਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਅਤੇ ਉਹਨਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ।
ਲਵਪ੍ਰੀਤ ਸਿੰਘ
Share: