ਲੁਧਿਆਣਾ: ਬੀਤੇ ਦਿਨੀਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੌਰਾਨ ਮਹਿਲਾਵਾਂ ਨੂੰ ਲੈਕੇ ਵਿਵਾਦਤ ਬਿਆਨ ਦਿੱਤਾ ਸੀ। ਜਿਸ ‘ਚ ਮਹਿਲਾ ਕਮਿਸ਼ਨ ਵਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਸਾਬਕਾ ਸੀਐਮ ਚੰਨੀ ਨੇ ਆਪਣੇ ਬਿਆਨ ‘ਤੇ ਮੁਆਫ਼ੀ ਵੀ ਮੰਗ ਲਈ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਇਸ ਮਾਮਲੇ ‘ਚ ਨਿਸ਼ਾਨਾ ਸਾਧਿਆ ਗਿਆ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਿੰਦਰ ਗਰੇਵਾਲ ਨੇ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਕਿਹਾ ਕਿ, ਉਹ ਇੱਕ ਵਾਰ ਨਹੀਂ ਸਗੋਂ ਔਰਤਾਂ ਸਬੰਧੀ ਕਈ ਵਾਰ ਵਿਵਾਦਾਂ ‘ਚ ਘਿਰ ਚੁੱਕੇ ਹਨ। ਉਹਨਾਂ ਕਿਹਾ ਕਿ ਆਈਏਐਸ ਅਫਸਰ ਨੂੰ ਮੈਸੇਜ ਕਰਨ ਦਾ ਮਾਮਲਾ ਹੋਵੇ, ਭਾਵੇਂ ਮਹਿਲਾਵਾਂ ਨੂੰ ਲੈਕੇ ਗਲਤ ਬਿਆਨਬਾਜ਼ੀ ਹੋਵੇ। ਚਰਨਜੀਤ ਚੰਨੀ ਅਕਸਰ ਹੀ ਅਜਿਹੀ ਬਿਆਨਬਾਜ਼ੀ ਦੇ ਵਿੱਚ ਫਸੇ ਰਹਿੰਦੇ ਹਨ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੇ ਅਜਿਹਾ ਕੁਝ ਕਰਨਾ ਹੈ ਤਾਂ ਉਹਨਾਂ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਹੈ।
Posted inPunjab