ਪਟਾਕਿਆਂ ਕਾਰਨ ਗਲੀ ’ਚ ਖੜ੍ਹੀ ਕਾਰ ਨੂੰ ਲੱਗੀ ਅੱਗ

ਪਟਾਕਿਆਂ ਕਾਰਨ ਗਲੀ ’ਚ ਖੜ੍ਹੀ ਕਾਰ ਨੂੰ ਲੱਗੀ ਅੱਗ

ਗਿੱਦੜਬਾਹਾ – ਗਿੱਦੜਬਾਹਾ ਦੇ ਸੱਟਾ ਬਾਜ਼ਾਰ ਵਿਖੇ ਪਟਾਕਿਆਂ ਕਾਰਨ ਅੱਗ ਲੱਗਣ ਕਰਕੇ ਇਕ ਕਾਰ ਬੁਰੀ ਤਰ੍ਹਾਂ ਸੜ ਗਈ। ਸ਼ਾਮ ਲਾਲ ਜਿੰਦਲ ਪੁੱਤਰ ਚਿਮਨ ਲਾਲ ਵਾਸੀ ਗਿੱਦੜਬਾਹਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਗ੍ਰੈਂਡ ਆਈ-10 ਕਾਰ ਨੰ. ਪੀ. ਬੀ. 30 ਐੱਸ.-4440 ਨੂੰ ਆਪਣੇ ਘਰ ਦੇ ਬਾਹਰ ਗਲੀ ’ਚ ਖੜ੍ਹੀ ਕਰ ਕੇ ਘਰ ਚਲੇ ਗਏ। ਇਸੇ ਦੌਰਾਨ ਰਾਤ ਵੇਲੇ ਕਿਸੇ ਵਿਅਕਤੀ ਵੱਲੋਂ ਚਲਾਏ ਗਏ ਪਟਾਕਿਆਂ ਕਾਰਨ ਕਾਰ ਨੂੰ ਅਚਾਨਕ ਲੱਗ ਗਈ।

ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਗਿੱਦੜਬਾਹਾ ਦੇ ਕਰਮਚਾਰੀਆਂ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ ਪਰ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਇਸ ਅੱਗਜ਼ਨੀ ਦੀ ਘਟਨਾ ਸਬੰਧੀ ਉਨ੍ਹਾਂ ਥਾਣਾ ਗਿੱਦੜਬਾਹਾ ਵਿਖੇ ਸੂਚਨਾ ਦੇ ਦਿੱਤੀ ਹੈ।

Share: