ਚੰਡੀਗੜ੍ਹ: ਈਡੀ ਨੇ ਲਗਜ਼ਰੀ ਫਲੈਟ ਬਣਾਉਣ ਵਾਲੀ ਕੰਪਨੀ ਨਾਲ ਜੁੜੇ ਇੱਕ ਪ੍ਰੋਜੈਕਟ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਚੰਡੀਗੜ੍ਹ ਸਥਿਤ ਸੇਵਾਮੁਕਤ ਅਧਿਕਾਰੀ ਅਤੇ ਨੋਇਡਾ ਅਥਾਰਟੀ ਦੇ ਸਾਬਕਾ ਸੀਈਓ ਮਹਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਕਰੋੜਾਂ ਦੇ ਗਹਿਣੇ ਤੇ ਨਕਦੀ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ। ਇਸ ਮਾਮਲੇ ਦੀ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਘਰ H.No.47 ਹੈ, ਜੋ ਸੈਕਟਰ 70 ਮੁਹਾਲੀ ਵਿੱਚ ਹੈ।
ਪਿਛਲੇ ਦੋ ਦਿਨਾਂ ‘ਚ ਈਡੀ ਨੇ ਚੰਡੀਗੜ੍ਹ ਸਣੇ 11 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਇਹ ਛਾਪੇਮਾਰੀ ਦਿੱਲੀ, ਮੇਰਠ ਅਤੇ ਨੋਇਡਾ ਵਿੱਚ ਹੋਈ। ਇਸ ਦੌਰਾਨ ਪ੍ਰਾਜੈਕਟ ਨਾਲ ਜੁੜੇ ਹਰ ਵਿਅਕਤੀ ਦੀ ਜਾਇਦਾਦ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ।
ਛਾਪੇਮਾਰੀ ਵਿੱਚ ਸਾਬਕਾ ਆਈਏਐਸ ਦੇ ਘਰੋਂ ਛਾਪੇਮਾਰੀ ਦੌਰਾਨ ਕਰੋੜਾਂ ਦਾ ਹੀਰਾ ਤੇ ਸੋਨੇ ਦੇ ਗਹਿਣੇ, ਕਰੋੜਾਂ ਰੁਪਏ ਦੀ ਨਕਦੀ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ। ਇਹ 300 ਕਰੋੜ ਰੁਪਏ ਦਾ ਘਪਲਾ ਸੀ ਜਿਸ ਵਿੱਚ ਈਡੀ ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਇਸ ਮਾਮਲੇ ‘ਚ ਈਡੀ ਜਲਦ ਹੀ ਸਾਬਕਾ ਆਈਏਐਸ ਨੂੰ ਸੰਮਨ ਕਰ ਸਕਦੀ ਹੈ ਅਤੇ ਭਵਿੱਖ ‘ਚ ਉਨ੍ਹਾਂ ਦੀ ਮੁਸ਼ਕਿਲ ਵੀ ਵਧ ਸਕਦੀ ਹੈ। ਇਸ ਦੌਰਾਨ ਈਡੀ ਨੇ ਮੇਰਠ ਨਿਵਾਸੀ ਆਦਿਤਿਆ ਗੁਪਤਾ ਅਤੇ ਆਸ਼ੀਸ਼ ਗੁਪਤਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਉਸ ਦੀ ਜਗ੍ਹਾ ਤੋਂ ਕਰੋੜਾਂ ਰੁਪਏ ਦੇ ਹੀਰੇ ਵੀ ਬਰਾਮਦ ਹੋਏ ਹਨ।
ਹਾਲਾਂਕਿ ਈਡੀ ਅਧਿਕਾਰੀ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਸਾਬਕਾ ਆਈਐਸ ਅਧਿਕਾਰੀ ਦਾ ਨਾਂ ਇਸ ਤੋਂ ਪਹਿਲਾਂ ਯੂਪੀ ਵਿੱਚ ਮੈਮੋਰੀਅਲ ਘੁਟਾਲੇ ਵਿੱਚ ਵੀ ਆਇਆ ਸੀ। ਵਿਜੀਲੈਂਸ ਵੱਲੋਂ ਉਸ ਨੂੰ ਨੋਟਿਸ ਵੀ ਭੇਜਿਆ ਗਿਆ ਸੀ, ਉਹ ਉਸ ਸਮੇਂ ਵਿਦੇਸ਼ ਵਿੱਚ ਸੀ।
keywords:
Chandigarh, ED, Enforcement Directorate, luxury flat, raid, retired officer, suspicious documents, investigation, Mohali, property search, IAS officer, money laundering, diamond, gold