ਅਧਿਆਪਕ ‘ਤੇ ਵਿਦਿਆਰਥਣ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਅਧਿਆਪਕ ‘ਤੇ ਵਿਦਿਆਰਥਣ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮ, ਲੋਕਾਂ ਨੇ ਚਾੜ੍ਹਿਆ ਕੁਟਾਪਾ

#bathinda, #studentHarrasment, #teacherMisconduct, #privateInstitute, #policeInvestigation, #modelTown, #studentMentalHealth, #punjabNews, #ashleelMessages, #punjabPolice, #parentProtest, #teacherAssault, #educationScandal, #bathindaNews, #punjabEducation

ਬਠਿੰਡਾ: ਮਾਡਲ ਟਾਊਨ ਫੇਸ ਇੱਕ ਵਿੱਚ ਚੱਲ ਰਹੇ ਪ੍ਰਾਈਵੇਟ ਇੰਸਟੀਟਿਊਟ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਵਿਦਿਆਰਥਣ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਅਧਿਆਪਕ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਇੰਸਟੀਚਿਊਟ ਵਿੱਚ ਹੋਏ ਹੰਗਾਮੇ ਨੂੰ ਵੇਖਦੇ ਹੋਏ ਮੌਕੇ ਉੱਤੇ ਪੁਲਿਸ ਪਹੁੰਚੀ। ਵਿਦਿਆਰਥਣ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਮੈਡੀਕਲ ਦੀ ਪੜ੍ਹਾਈ ਲਈ ਇੰਸਟੀਟਿਊਟ ਮਾਡਲ ਟਾਊਨ ਆਉਂਦੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਲੜਕੀ ਮਾਨਸਿਕ ਤੌਰ ਉੱਤੇ ਪਰੇਸ਼ਾਨ ਚੱਲ ਰਹੀ ਸੀ।

ਲੜਕੀ ਹਰ ਵਾਰ ਪੜ੍ਹਾਈ ਵਿੱਚ ਟੋਪ ਕਰਦੀ ਸੀ ਉਸ ਦੀ ਪੜ੍ਹਾਈ ਵਿੱਚ ਤੇਜ਼ੀ ਨਾਲ ਗਿਰਾਵਟ ਆਈ। ਜਦੋਂ ਉਹਨਾਂ ਵੱਲੋਂ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇੰਸਟੀਚਿਊਟ ਦੇ ਟੀਚਰ ਵੱਲੋਂ ਲੜਕੀ ਨੂੰ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਮੈਸੇਜ ਕੀਤੇ ਜਾ ਰਹੇ ਸਨ। ਜਿਸ ਦੇ ਚਲਦੇ ਅੱਜ ਉਹ ਇੰਸਟੀਚਿਊਟ ਪਹੁੰਚੇ ਸਨ। ਉਹਨਾਂ ਕਿਹਾ ਕਿ ਅਜਿਹੇ ਟੀਚਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜੋ ਆਪਣੇ ਵਿਦਿਆਰਥੀਆਂ ਨਾਲ ਅਜਿਹੀਆਂ ਹਰਕਤਾਂ ਕਰਦੇ ਹਨ।

ਦੂਸਰੇ ਪਾਸੇ ਪ੍ਰਾਈਵੇਟ ਇੰਸਟੀਚਿਊਟ ਦੇ ਮਾਲਕ ਸੁਨੀਲ ਗੁਪਤਾ ਦਾ ਕਹਿਣਾ ਹੈ ਕਿ ਅੱਜ ਉਹਨਾਂ ਦੇ ਇੰਸਟੀਚਿਊਟ ਵਿੱਚ ਕੁਝ ਲੋਕ ਆਏ ਅਤੇ ਉਹਨਾਂ ਵੱਲੋਂ ਟੀਚਰ ਨਾਲ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਕਰਨ ਵਾਲੇ ਲੋਕਾਂ ਵੱਲੋਂ ਕੋਈ ਅਸ਼ਲੀਲ ਚੈਟ ਨਹੀਂ ਦਿਖਾਈ ਗਈ ਹੈ ਅਤੇ ਨਾ ਹੀ ਇੰਸਟੀਚਿਊਟ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਦੱਸਿਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਟੀਚਰ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਤਾਂ ਉਹ ਪਹਿਲ ਦੇ ਅਧਾਰ ਉੱਤੇ ਉਸ ਨੂੰ ਟਰਮੀਨੇਟ ਕਰਨਗੇ। ਮੌਕੇ ਉੱਤੇ ਪਹੁੰਚੇ ਏਐਸਆਈ ਸੁਖਦਰਸ਼ਨ ਕੁਮਾਰ ਦਾ ਕਹਿਣਾ ਹੈ ਕਿ ਲੜਕੀ ਦੇ ਪਿਤਾ ਵੱਲੋਂ ਟੀਚਰ ਉੱਤੇ ਅਸ਼ਲੀਲ ਮੈਸੇਜ ਭੇਜਣ ਦਾ ਇਲਜ਼ਾਮ ਲਾਇਆ ਗਿਆ ਹੈ। ਫਿਲਹਾਲ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ।

Keywords:

bathinda, student harassment, teacher misconduct, private institute, police investigation, model town, student mental health, punjab news, ashleel messages, parent protest, teacher assault, education scandal, bathinda news, punjab police, punjab education

Share: