ਸੰਵਿਧਾਨ ਹੱਤਿਆ ਦਿਵਸ ਘੋਸ਼ਿਤ ਕਰਕੇ, ਮੋਦੀ ਸਰਕਾਰ ਨੇ ਭਾਰਤ ਦੇ ਸੰਵਿਧਾਨ ਦਾ ਅਪਮਾਨ ਕੀਤਾ। : ਐਡਵੋਕੇਟ ਰਾਜੂ ਅੰਬੇਡਕਰ

ਸੰਵਿਧਾਨ ਹੱਤਿਆ ਦਿਵਸ ਘੋਸ਼ਿਤ ਕਰਕੇ, ਮੋਦੀ ਸਰਕਾਰ ਨੇ ਭਾਰਤ ਦੇ ਸੰਵਿਧਾਨ ਦਾ ਅਪਮਾਨ ਕੀਤਾ। : ਐਡਵੋਕੇਟ ਰਾਜੂ ਅੰਬੇਡਕਰ

 

ਜਲੰਧਰ,14ਜੁਲਾਈ24 (ਰਾਜੇਸ਼ ਮਿੱਕੀ) : ਜਲੰਧਰ ਦੇ ਵਕੀਲਾਂ ਨੇ ਮੋਦੀ ਸਰਕਾਰ ਵੱਲੋਂ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਘੋਸ਼ਿਤ ਕਰਨ ਦਾ ਘੋਰ ਵਿਰੋਧ ਕੀਤਾ। ਮੋਦੀ ਸਰਕਾਰ ਨੇ ਅਜਿਹਾ ਕਰਨਾ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਉਹਨਾ ਦੀ ਦੁਰਭਾਵਨਾ ਜਾਹਿਰ ਕਰਦੀ ਹੈ। ਭਾਰਤ ਦਾ ਸੰਵਿਧਾਨ ਪੂਰੇ ਵਿਸ਼ਵ ਵਿੱਚ ਇੱੰਨਾ ਤਾਕਤਵਰ ਹੈ, ਜਿਸਦੀ ਕਦੇ ਵੀ ਅਤੇ ਕਿਸੇ ਵੱਲੋਂ ਵੀ ਹੱਤਿਆ ਨਹੀ ਕੀਤੀ ਜਾ ਸਕਦੀ।ਮੋਦੀ ਸਰਕਾਰ ਨੇ ਅਜਿਹਾ ਕਰਕੇ ਭਾਰਤ ਦੇ ਸੰਵਿਧਾਨ ਦਾ ਅਪਮਾਨ ਕੀਤਾ ਹੈ। ਭਾਰਤ ਦੇਸ਼ ਇੱਕ ਅਹਿੰਸਾਵਾਦੀ ਅਤੇ ਸ਼ਾਂਤੀ ਵਿੱਚ ਯਕੀਨ ਰੱਖਣ ਵਾਲਾ ਗੋਤਮ ਬੁੱਧ ਦਾ ਦੇਸ਼ ਹੈ, ਜੋ ਕਿ ਕਦੇ ਵੀ ਕਿਸੇ ਤਰ੍ਹਾਂ ਦੀ ਹਿੰਸਾ ਜਾਂ ਹੱਤਿਆ ਵਿੱਚ ਯਕੀਨ ਨਹੀ ਰੱਖਦਾ।ਮੋਦੀ ਸਰਕਾਰ ਦਾ ਇਹ ਕਦਮ ਉਹਨਾ ਦੀ ਹਿੰਸਾਤਮਕ ਪ੍ਰਿਵਰਤੀ ਨੂੰ ਜਾਹਿਰ ਕਰਦਾ ਹੈ ਅਤੇ ਪੂਰੇ ਵਿਸ਼ਵ ਵਿੱਚ ਭਾਰਤ ਨੂੰ ਸ਼ਰਮਿੰਦਾ ਕੀਤਾ ਹੈ।ਵਕੀਲਾਂ ਵੱਲੋਂ ਰਾਸ਼ਟ੍ਰਪਤੀ ਤੋਂ ਇਹ ਮੰਗ ਕੀਤੀ ਕਿ ਇਸ ਮੋਦੀ ਸਰਕਾਰ ਵਲੋਂ ਜਾਰੀ ਇਸ ਨੋਟਿਿਫਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ।ਇਸ ਮੋਕੇ ਰਾਜੂ ਅੰਬੇਡਕਰ, ਰਾਕੇਸ਼ ਕਨੋਜਿਆ, ਸੂਰਜ ਪ੍ਰਕਾਸ਼ ਲਾਡੀ, ਅਮਨਦੀਪ ਜੰਮੂ, ਨਈਮ ਖਾਨ, ਅੰਜਲੀ ਵਿਰਦੀ, ਰੂਬਲ, ਰਮਨ ਸਿੱਧੂ, ਪਿਆਰਾ ਰਾਮ, ਸਤਪਾਲ ਭਗਤ, ਪਰਮਜੀਤ ਸਿੰਘ, ਸੋਨਾਲਿਕਾ ਆਦਿ ਵਕੀਲ ਸਾਹਿਬਾਨ ਹਾਜਰ ਸਨ।

 

 

(NOTE : ਅਦਾਰਾ world punjabi news ਦਾ ਇਹਨਾਂ ਵਿਚਾਰਾਂ ਨਾਲ ਕੋਈ ਸੰਬੰਧ ਨਹੀਂ ਇਹ ਬਿਆਨ ਲਿਖਣ ਭੇਜਣ ਵਾਲੇ ਦੇ ਨਿੱਜੀ ਵਿਚਾਰ ਹਨ!)

Share: