ਨਹੀਂ ਰੁਕ ਰਹੀਆਂ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ !

ਨਹੀਂ ਰੁਕ ਰਹੀਆਂ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ !

ਪੁਲਿਸ ਪ੍ਰਸ਼ਾਸਨ ਸੁੱਤਾ ਕੁੰਭ ਕਰਨ ਦੀ ਨੀਂਦ!

ਬਾਰ-ਬਾਰ ਸ਼ਿਕਾਇਤਾਂ ਦੇਣ ਤੇ ਵੀ ਕੋਈ ਕਾਰਵਾਈ ਨਹੀਂ

ਜੰਡਿਆਲਾ ਗੁਰੂ (ਜੀਵਨ ‌ਸ਼ਰਮਾ) ਜੰਡਿਆਲਾ ਗੁਰੂ  ਵਿੱਚ ਲੁਟਾ ਖੋਹਾਂ ਚੋਰੀ ਦੀਆਂ ਵਾਰਦਾਤਾਂ ਚ ਖਾਸਕਰ ਮੋਟਰਸਾਈਕਲ ਚੋਰੀ ਕਰਕੇ ਲਗਾਤਾਰ ਬਿਨ ਨਾਗਾ ਅੰਜ਼ਾਮ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਅਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਨਾਲ ਸ਼ਹਿਰ ਜੰਡਿਆਲਾ ਗੁਰੂ ਦੇ ਵਾਸੀਆਂ ਵਿੱਚ ਇੱਕ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਗੱਲ ਕਰੀਏ ਤਾਂ ਜੰਡਿਆਲਾ ਗੁਰੂ ਸ਼ਹਿਰ ਨੂੰ ਪੁਲਿਸ ਸ਼ਹਿਰ ਦੇ ਮੇਨ ਚੌਂਕਾ ਬਜ਼ਾਰਾਂ ਮੋੜਾਂ ਤੇ ਨਾਕਾ ਲਗਾਇਆ ਹੁੰਦਾ ਹੈ ਅਤੇ ਰਾਤ ਦੇ ਸਮੇਂ ਚ ਗਸਤ ਕਰਦੀ ਹੋਈ ਵੀ ਦਿਖਾਈ ਦਿੰਦੀ ਹੈ ਪਰ ਫਿਰ ਵੀ ਸ਼ਹਿਰ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਆਮ ਹੋ ਰਹੀਆਂ ਹਨ। ਬੀਤੇ ਦਿਨ ਪੁਲਿਸ ਵੱਲੋਂ ਸ਼ਹਿਰ ਸੀਲ ਕਰਨ ਦੇ ਬਾਵਜੂਦ ਵੀ ਮੋਟਰਸਾਈਕਲ ਚੋਰੀ ਹੋ ਜਾਣਾ ਕਿਤੇ ਨਾ ਕਿਤੇ ਸ਼ੰਕਾ ਪੈਦਾ ਕਰਦਾ ਹੈ ਅਤੇ ਚੋਰਾਂ ਦੇ ਹੌਸਲੇ ਬੁਲੰਦ ਹੋਏ ਪਏ ਹਨ ਹਰ ਰੋਜ਼ ਕਿਸੇ ਨਾ ਕਿਸੇ ਬਾਜ਼ਾਰ ਵਿੱਚੋਂ ਘਰ ਦੇ ਬਾਹਰੋਂ ,ਬੈਂਕ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਪੁਲਿਸ ਉਹਨਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੁੰਦੀ ਆ ਰਹੀ । ਬੀਤੇ ਦਿਨ 14 ਜੁਲਾਈ 2024 ਨੂੰ ਪੁਲਿਸ ਵੱਲੋਂ ਪੂਰਾ ਸ਼ਹਿਰ ਸੀਲ ਕੀਤਾ ਗਿਆ ਸੀ ਪਰ ਫਿਰ ਵੀ ਚੋਰਾਂ ਵੱਲੋਂ ਰਾਤ 9:30 ਵਜੇ ਗਲੀ ਨਾਈਆਂ ਵਾਲੀ ਵਿੱਚੋਂ ਇੱਕ (ਸਪਲੈਂਡਰ ਰੰਗ ਕਾਲਾ ) ਮੋਟਰਸਾਈਕਲ ਚੋਰੀ ਕਰ ਲਿਆ ਗਿਆ ਅਤੇ ਅੱਜ ਮਿਤੀ 17 ਜੁਲਾਈ 2024 ਨੂੰ ਸ਼ਹਿਰ ਵਿੱਚੋਂ ਦੋ ਹੋਰ ਮੋਟਰਸਾਈਕਲ ਚੋਰੀ ਹੋ ਗਏ। ਕੀ ਪੁਲਿਸ ਚੋਰੀਆਂ ਨਹੀਂ ਰੋਕ ਸਕਦੀ ਜਾਂ ਤਾਂ ਪੁਲਿਸ ਚੋਰਾਂ ਨਾਲ ਰਲੀ ਹੋਈ ਹੈ ਜਾਂ ਫਿਰ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਬਖੂਬੀ ਨਾਲ ਨਹੀਂ ਨਿਭਾ ਰਹੀ। ਰਾਤ ਮੌਕੇ ਕਿਸੇ ਵਿਅਕਤੀ ਨੂੰ ਐਮਰਜੈਂਸੀ ਈਹੋਵੇ ਤਾਂ ਉਹ ਬਾਹਰ ਜਾਣ ਤੋਂ ਵੀ ਡਰਦੇ ਹਨ ਕਿਉਂਕਿ ਪਤਾ ਨਹੀਂ ਲੁਟੇਰਿਆਂ ਵਲੋਂ ਹਥਿਆਰ ਦੀ ਨੋਕ ਤੇ ਕਦੋਂ ਅਤੇ ਕਿਥੇ ਲੁੱਟ ਕਰ ਲੈਣੀ ਹੈ। ਚੋਰੀ ਦੀ ਵਾਰਦਾਤ ਬਾਰੇ ਜਦੋਂ ਪ੍ਰਸ਼ਾਸਨ ਦੇ ਸੀਨੀਅਰ ਅਫਸਰਾਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਭਰੋਸਾ ਦਿੰਦਿਆਂ ਹੋਇਆਂ ਖ਼ਬਰ ਨਾ ਲਗਾਉਣ ਬਾਰੇ ਕਹਿ ਦਿੱਤਾ ਜਿਸ ਸਬੰਧੀ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਸਖ਼ਤ ਐਕਸ਼ਨ ਲੈ ਕਿ ਇਨ੍ਹਾਂ ਮੁਲਾਜ਼ਮਾਂ ਉਪਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਜੰਤਾ ਨੂੰ ਗੁੰਮਰਾਹ ਕਰਦੇ ਹਨ ਅਤੇ ਚੋਰਾਂ ਦੇ ਹੌਸਲੇ ਬੁਲੰਦ ਕਰਦੇ ਹਨ।

ਜੰਡਿਆਲਾ ਗੁਰੂ ਦੇ ਪੁਲਿਸ ਸਟੇਸ਼ਨ ਦੇ ਮੁਖੀੇ ਨਾਲ ਗੱਲ ਕਰਨ ਲਈ ਜਦ ਉਹਨਾਂ ਨੂੰ 3 ਵਾਰ ਕਾਲ ਕੀਤੀ ਤਾਂ ਉਹਨਾਂ ਕਾਲ ਨਹੀਂ ਚੁੱਕੀ।

Share: