ਪੁਲਿਸ ਕਿਉਂ ਨਹੀਂ ਕਰਦੀ ਕੋਈ ਕਾਰਵਾਈ
ਕਪੂਰਥੱਲਾ (ਪੂਜਾ ਸ਼ਰਮਾ) ਪੰਜਾਬ ਸਰਕਾਰ ਨੇ 2019 ‘ਚ ਲਾਟਰੀ ਦੇ ਕਾਰੋਬਾਰ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ ਪਰ ਕਪੂਰਥੱਲਾ ਦੇ ਸੱਟੇਬਾਜ ਇੰਨੇ ਬੇਖੌਫ ਹਨ ਕਿ ਕਪੂਰਥਲਾ ‘ਚ ਅੱਜ ਵੀ ਕੁਝ ਲੋਕ ਸੱਟੇਬਾਜ਼ੀ ਦੀਆਂ ਦੁਕਾਨਾਂ ਧੜੱਲੇ ਨਾਲ ਚਲਾ ਰਹੇ ਹਨ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਈ ਪੱਤਰਕਾਰਾਂ ਵੱਲੋਂ ਕਪੂਰਥਲਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ। ਸੂਤਰਾਂ ਦੀ ਮੰਨੀਏ ਤਾਂ ਸਰਕਾਰੀ ਲਾਟਰੀ ਦੇ ਬਹਾਨੇ ਇਹ ਲੋਕ ਜਿੱਥੇ ਭੋਲੇ ਭਾਲੇ ਲੋਕਾਂ ਤੋਂ 11 ਤੋਂ ਲੈ ਕੇ 800 ਰੁਪਏ ਤੱਕ ਦੇ ਪੈਸੇ ਲਾਲਚ ਦੇਕੇ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ ਅਤੇ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ । ਇਸ ਤੋਂ ਇਲਾਵਾ ਈ ਵੀ ਜਾਣਕਾਰੀ ਮਿਲੀ ਹੈ ਕਿ ਕਪੂਰਥੱਲਾ ਸਿਟੀ ਪੁਲਿਸ ਅਤੇ ਡੀਐਸਪੀ ਸਾਹਿਬ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਹੈ। ਪਰ ਅਜੈ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਕ ਦੁਕਾਨ ਸਿਨਪੁਰਾ, ਜਾਟਪੁਰਾ, ਜਲੋਖਾਨਾ ਮਨਸੂਰਵਾਲ ਆਦਿ ਅਤੇ ਸ਼ਹਿਰ ਦੇ ਕਈ ਰਿਹਾਇਸ਼ੀ ਇਲਾਕਿਆਂ ਵਿੱਚ ਖੁੱਲੀਆਂ ਹਨ। ਇਸ ਸਬੰਧੀ ਚ ਜਦੋਂ ਐਸ.ਐਸ.ਪੀ ਕਪੂਰਥਲਾ ਵਤਸਲਾ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਆ ਗਿਆ ਹੈ ਅਤੇ ਜਲਦੀ ਹੀ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।