ਜਲੰਧਰ,(ਰਾਜੇਸ਼ ਮਿੱਕੀ )-ਸਿੱਖ ਪੰਥ ਦੇ ਮਹਾਨ ਸ਼ਹੀਦ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਰੇਰੂ ਪਿੰਡ ਵਿਖੇ ਰੈਰੁ ਪਿੰਡ ਨੌਜਵਾਨ ਸਭਾ ਵਲੋਂ ਸੰਗਤਾਂ ਦੇ ਲਈ ਉਚੇਚੇ ਤੌਰ ਤੇ ਮਿੱਠੇ ਜਲ ਦੀ ਛਬੀਲ ਦਾ ਲੰਗਰ ਲਗਾਇਆ ਗਿਆ ਸੇਵਾ ਗ਼ਰੀਬ ਦੀ ਸੰਸਥਾ ਵੱਲੋ ਪਰਿਆਵਰਨ ਨੂੰ ਮੁੱਖ ਰੱਖਦਿਆਂ ਵਾਤਾਵਰਣ ਪ੍ਰੇਮੀਆਂ ਦੇ ਲਈ ਬੂਟੇ ਵੰਡੇ ਗਏ ਹਮਸਫ਼ਰ ਯੂਥ ਕਲੱਬ ਵੱਲੋ ਪੰਛੀਆਂ ਜਾਨਵਰਾਂ ਦੇ ਦਾਣਾ ਪਾਣੀ ਦੇ ਲਈ ਕੱਚੇ ਭਾਂਡੇ ਦੇ ਕੁੱਜੇ ਵੰਡੇ ਗਏ ਅਤੇ ਇਸੇ ਤਰ੍ਹਾ ਤਿੰਨੋ ਸਮਾਜਿਕ ਸੰਸਥਾਵਾਂ ਨੇ ਸਮਾਜ ਨੂੰ ਇਨਸਾਨੀਅਤ ਦਾ ਫ਼ਰਜ਼ ਨਿਭਾਉਣ ਦਾ ਸੰਦੇਸ਼ ਵੀ ਦਿੱਤਾ ਗਿਆ ਹਮਸਫਰ ਯੂਥ ਕਲੱਬ ਮੁੱਖ ਅਧਿਕਾਰੀ ਰੋਹਿਤ ਭਾਟੀਆ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀ ਕਠੋਰ ਗਰਮੀ ਨੂੰ ਮੁੱਖ ਰੱਖਦਿਆਂ ਵਾਤਾਵਰਨ ਸਵੱਛ ਕਰਨ ਦੇ ਲਈ 250 ਵੱਖ ਵੱਖ ਤਰਹਾਂ ਦੇ ਬੂਟੇ ਵੰਡੇ ਗਏ ਅਤੇ ਬੂਟੇ ਲੈਣ ਵਾਲੇ ਹਰ ਸ਼ਖਸ ਕੋਲੋਂ ਉਸਨੂੰ ਜੁੰਮੇਵਾਰੀ ਦੇ ਨਾਲ ਲਗਾਉਣ ਅਤੇ ਪਾਲਣ ਦਾ ਵੀ ਬਚਨ ਲਿਆ ਗਿਆ ਸੇਵਾ ਗਰੀਬ ਦੀ ਸੰਸਥਾ ਦੇ ਸੰਸਥਾਪਕ ਸਰਬਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਸਾਡੀ ਧਰਤੀ ਰੁੱਖਾਂ ਦੇ ਬੁਨਿਆਦ ਤੇ ਖੜੀ ਹੈ ਜਿਸ ਦੇ ਨਾਲ ਨਾਲ ਪਾਣੀ ਦਾ ਵੀ ਤਾਲਮੇਲ ਬਣਿਆ ਹੋਇਆ ਹੈ ਰੁੱਖ ਸਾਨੂੰ ਠੰਡੀਆਂ ਹਵਾਵਾਂ ਦੇ ਨਾਲ ਨਾਲ ਠੰਡੀਆਂ ਛਾਵਾਂ ਅਤੇ ਆਕਸੀਜਨ ਪ੍ਰਦਾਨ ਕਰਦੇ ਹਨ ਜਿਨਾਂ ਦੀ ਦੇਖਭਾਲ ਅਤੇ ਸੰਭਾਲ ਸਾਨੂੰ ਆਪਣੇ ਧੀਆਂ ਪੁੱਤਰਾਂ ਦੇ ਵਾਂਗ ਕਰਨੀ ਚਾਹੀਦੀ ਹੈ ਜੋ ਕਿ ਪੀੜੀਆਂ ਦਰ ਪੀੜੀ ਸਾਡੇ ਲਈ ਬਹੁਤ ਲਾਭਦਾਇਕ ਵਰਦਾਨ ਸਾਬਿਤ ਹੋਣਗੇ। ਮੈਡੀਟੇਸ਼ਨ ਮਾਹਿਰ ਰਣਜੀਤ ਕੌਰ ਨੇ ਦੱਸਿਆ ਕਿ ਜਿਸ ਤਰ੍ਹਾ ਅਸੀਂ ਆਪਣੇ ਸ਼ੀਸ਼ੇ ਰੂਪੀ ਆਤਮਾ ਨਾਲ ਧਿਆਨ ਕਰਕੇ ਗੱਲਾਂ ਕਰਦੇ ਹਨ ਆਪਣੇ ਅੰਦਰਲੇ ਧਿਆਨ ਨਾਲ ਇੰਨਾ ਰੁੱਖਾਂ ਨਾਲ ਵੀ ਗੱਲਾਂ ਕਰ ਸਕਦੇ ਹਾਂ ਜੋ ਕੇ ਸਾਡੇ ਵਾਂਗ ਹੀ ਰੁੱਖਾਂ ਦੀ ਜੂਨ ਭੋਗ ਰਹੇ ਹਨ। ਸਾਨੂੰ ਇਹਨਾਂ ਨਾਲ ਲਗਾਵ ਤੇ ਪਿਆਰ ਨਾਲ ਨਾਲ ਇਹਨਾਂ ਦੀ ਕਦਰ ਤੇ ਸਨਮਾਨ ਵੀ ਕਰਨਾ ਚਾਹੀਦਾ ਹੈ। ਇਸ ਮੌਕੇ ਹਮਸਫ਼ਰ ਯੂਥ ਕਲੱਬ ਵੱਲੋਂ ਰੈਰੂ ਪਿੰਡ ਨੋਜਵਾਨ ਸਭਾ ਸੇਵਾ ਗ਼ਰੀਬ ਦੀ ਸੰਸਥਾ ਤੇ ਅਧਿਕਾਰਿਆਂ ਨੂੰ ਉਚੇਚੇ ਤੌਰ ਤੇ ਪ੍ਰਸ਼ੰਸਾ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਇਸ ਮੋਕੇ ਰੋਹਿਤ ਭਾਟੀਆ ਪੂਨਮ ਭਾਟੀਆ ਰਣਜੀਤ ਕੌਰ ਰੋਹਿਤ ਕੁਮਾਰ ਲਖਵੀਰ ਕੁਮਾਰ ਸਰਬਜੀਤ ਸਿੰਘ ਰਮਨ ਕੁਮਾਰ ਰਿੰਕਲਵੀਰ ਸਿੰਘ ਜਗਜੀਤ ਕੁਮਾਰ ਗੌਰਵ ਕੁਮਾਰ ਕਰਨੈਲ ਚੰਦ ਅਮਰਜੀਤ ਮਹੇ ਹਰਵਿੰਦਰ ਨਿੱਕਾ ਅਨੇਕਾਂ ਪਤਵੰਤੇ ਸੱਜਣ ਮੌਜੁਦ ਸਨ।