ਭੋਗਪੁਰ – ਕੌਮੀ ਮਾਰਗ ‘ਤੇ ਸਥਿੱਤ ਪਿੰਡ ਸੱਦਾ ਚੱਕ ਨਜ਼ਦੀਕ ਨਵ -ਵਿਆਹੇ ਜੋੜੇ ਦੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਨਾਲ ਪਤੀ ਦੀ ਮੌਕੇ ‘ਤੇ ਹੀ ਮੌਤ ਅਤੇ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੌਮੀ ਮਾਰਗ ‘ਤੇ ਸਥਿੱਤ ਡੀ ਏ ਵੀ ਯੂਨੀਵਰਸਿਟੀ ਦੇ ਸਾਹਮਣੇ ਸੇਹਰਾ ਪੈਲੇਸ ਵਿੱਚ ਭੁਪਿੰਦਰ ਸਿੰਘ ਪ੍ਰੈਂਟੀ ਪੁੱਤਰ ਡਾਕਟਰ ਪਰਮਪਾਲ ਸਿੰਘ ਵਾਸੀ ਵਾਰਡ ਨੰਬਰ 5 ਭੋਗਪੁਰ ਜ਼ਿਲ੍ਹਾ ਜਲੰਧਰ ਦਾ ਉਸ ਦਾ ਪਰਿਵਾਰ ਜਨਮ ਦਿਨ ਮਨਾ ਕੇ ਵਾਪਸ ਆਪਣੇ ਘਰ ਵਾਪਸ ਆ ਰਿਹਾ ਸੀ। ਭੁਪਿੰਦਰ ਸਿੰਘ ਪ੍ਰੈਂਟੀ ਅਪਣੀ ਪਤਨੀ ਦਿਸ਼ਕਾਂ ਨਾਲ ਡਿਸਕਵਰੀ ਮੋਟਰਸਾਈਕਲ ਨੰਬਰ ਪੀ ਬੀ -08-ਡੀਜੈਡ-1626 ‘ਤੇ ਸਵਾਰ ਹੋ ਕੇ ਵਾਪਸ ਭੋਗਪੁਰ ਆਪਣੇ ਘਰ ਆ ਰਹੇ ਸਨ ਤਾਂ ਕੌਮੀ ਮਾਰਗ ‘ਤੇ ਇੱਕ ਟਰੱਕ ਨੰਬਰ ਜੇਕੇ -08- ਏਐਫ -8904’ ਨੇ ਉਹਨਾਂ ਨੂੰ ਸਾਈਡ ਮਾਰ ਦਿੱਤੀ ਜਿਸ ਕਰਕੇ ਦਿਸ਼ਕਾ ਤਾਂ ਮੋਟਰਸਾਈਕਲ ਤੋਂ ਡਿੱਗ ਪਈ ਅਤੇ ਪ੍ਰੈਂਟੀ ਦਾ ਮੋਟਰਸਾਈਕਲ ਸਮੇਤ ਟਰੱਕ ਹੇਠ ਆਉਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। ਦਿਸ਼ਕਾ ਨੂੰ ਗੰਭੀਰ ਰੂਪ ਵਿੱਚ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਹਾਲਤ ਠੀਕ ਹੋਣ ਕਰਕੇ ਘਰ ਲੈ ਆਂਦਾ ਹੈ। ਦੋਹਾਂ ਪਤੀ -ਪਤਨੀ ਦੇ ਵਿਆਹ ਨੂੰ ਅਜੇ ਦੋ ਮਹੀਨੇ ਵੀ ਨਹੀਂ ਹੋਏ ਅਤੇ ਪ੍ਰੈਂਟੀ ਦੀ ਮੌਤ ਵੀ ਉਸ ਦੇ ਜਨਮ ਦਿਨ ਵਾਲੇ ਦਿਨ ਹੋਈ।
ਪੁਲਿਸ ਅਧਿਕਾਰੀ ਆਈ ਓ ਏ ਐਸ ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਸਤਿੰਦਰ ਫਤਿਹੇ ਭੱਟ ਪੁੱਤਰ ਫਤਿਹੇ ਮੁਹੰਮਦ ਭੱਟ ਵਾਸੀ ਵਾਡੀਪੁਰਾ ਜੰਮੂ ਕਸ਼ਮੀਰ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਪ੍ਰੈਂਟੀ ਦੇ ਮਿਰਤਕ ਸਰੀਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ ਜਿਹਨਾਂ ਨੇ ਉਸ ਦੇ ਸਸਕਾਰ ਦੀਆਂ ਰਸਮਾਂ ਨਿਭਾ ਦਿਤੀਆਂ ਹਨ। ਟਰੱਕ ਡਰਾਈਵਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਟਰੱਕ ਮਾਲਕ ਨੇ ਨਹੀ ਕੀਤਾ ਪੀੜਤ ਪਰਿਵਾਰ ਨਾਲ ਸਪੰਰਕ, ਮ੍ਰਿਤਕ ਨੋਜਵਾਨ ਦੇ ਪਿਤਾ ਡਾਕਟਰ ਪਰਮਪਾਲ ਸਿੰਘ ਨੇ ਕਿਹਾ ਜੇਕਰ ਓੁਹਨਾ ਨੂੰ ਇਨਸਾਨ ਨਹੀ ਮਿਲਦਾ ਤਾ ਓੁਹ ਅਦਾਲਤ ਵਿੱਚ ਜਾਣਗੇ ਤਾ ਜੋ ਡਰਾਈਵਰ ਅਤੇ ਟਰੱਕ ਮਾਲਕ ਖਿਲਾਫ਼ ਬਣਦੀ ਕਾਰਵਾਈ ਹੋ ਸਕੇ ਅਤੇ ਓੁਹਨਾ ਦੇ ਬੱਚੇ ਨੂੰ ਇਨਸਾਫ਼ ਮਿਲ ਸਕੇ।