ਦਲਿਤ ਐਮ ਐਲ ਏ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ ਵਾਲਮੀਕਿ ਸੰਘਰਸ਼ ਮੋਰਚਾ

ਦਲਿਤ ਐਮ ਐਲ ਏ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ ਵਾਲਮੀਕਿ ਸੰਘਰਸ਼ ਮੋਰਚਾ

ਭੋਗਪੁਰ (ਪੀ ਸੀ ਰਾਉਤ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਦਲਿਤ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਨਾਲ ਬਦਸਲੂਕੀ ਕਰਨ ਤੇ ਵਾਲਮੀਕਿ ਸੰਘਰਸ਼ ਮੋਰਚਾ ਭਾਰਤ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ।
ਸੁਖਵਿੰਦਰ ਸਿੰਘ ਕੋਟਲੀ ਜੋ ਹਲਕਾ ਆਦਮਪੁਰ ਤੋਂ ਐਮ ਐਲ ਹਨ ਜਦੋਂ ਉਨ੍ਹਾਂ ਵਲੋਂ ਵਿਧਾਨ ਸਭਾ ਵਿੱਚ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਮੁੱਦਾ ਚੁੱਕਿਆ ਗਿਆ ਤਾਂ ਉਨ੍ਹਾਂ ਨਾਲ ਸੀ ਐਮ ਵੱਲੋ ਭਦੀ ਸ਼ਬਦਾਵਲੀ ਵਰਤੀ ਗਈ ਤੇ ਕਿਹਾ ਗਿਆ ਕਿ ਇਸ ਨੂੰ ਜੁੱਤੀ ਸੁੰਘਾਓ, ਇਹਨੂੰ ਦੌਰਾ ਪੈ ਗਿਆ ਹੈ। ਕੋਟਲੀ ਦਾ ਕਸੂਰ ਇਹੀ ਸੀ ਕਿ ਉਨ੍ਹਾਂ ਨੇ ਸੀ ਐਮ ਨੂੰ ਵੋਟਾਂ ਵੇਲੇ ਕੀਤਾ ਵਾਅਦਾ ਯਾਦ ਕਰਵਾਇਆ ਕਿ ਤੁਸੀਂ ਉਦੋਂ ਕਿਹਾ ਸੀ ਜਦੋਂ ਸਾਡੀ ਸਰਕਾਰ ਬਣੀ ਅਸੀਂ ਡਿਪਟੀ ਸੀਐਮ ਇੱਕ ਦਲਿਤ ਨੂੰ ਬਣਾਵਾਂਗੇ ਤੇ ਹੁਣ ਦੋ ਸਾਲ ਪੂਰੇ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਉਹ ਤੁਹਾਡਾ ਵਾਅਦਾ ਕਿੱਥੇ ਗਿਆ ਉਹਨਾਂ ਦੇ ਇਹ ਗੱਲ ਵਾਰ ਵਾਰ ਕਹਿਣ ਤੇ ਸੀਐਮ ਮਾਨ ਖਿਝ ਗਏ ਤੇ ਉਹਨਾਂ ਨਾਲ ਭਦੀ ਸ਼ਬਦਾਵਲੀ ਵਰਤੀ ਗਈ ਸੀਐਮ ਵੱਲੋ ਇਹੋ ਜਿਹੀ ਭਾਸ਼ਾ ਵਿਧਾਨ ਸਭਾ ਵਿੱਚ ਇੱਕ ਦਲਿਤ ਐਮ ਐਲ ਏ ਵਿਰੁੱਧ ਵਰਤੀ ਜਾਣਾ ਤੇ ਦਲਿਤ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Share: