Skip to content
ਜਲੰਧਰ: (ਰਾਜੇਸ਼ ਮਿੱਕੀ)- ਬੀਤੇ ਦਿਨੀ ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ ਤੇ ਮਹਾਨਗਰ ਜਲੰਧਰ ਵਿਖ਼ੇ ਹਰ ਸਾਲ ਦੀ ਤਰਾਂ ਵੇਰਕਾ ਮਿਲਕ ਪਲਾਂਟ ਦੇ ਬਾਹਰ ਗੁਰੂ ਅਮਰਦਾਸ ਨਗਰ ਨਿਵਾਸੀਆਂ ਵਲੋਂ ਸਮੂਹਿਕ ਤੌਰ ਤੇ ਲੰਗਰ ਦਾ ਆਯੋਜ਼ਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਭਗਵਾਨ ਸ਼ੰਕਰ ਜੀ ਦੀ ਪੂਜਾ ਆਰਤੀ ਕਰਕੇ ਸ਼ਿਵ ਭਗਤਾਂ ਵੱਲੋਂ ਸ਼ਿਵਜੀ ਨੂੰ ਪ੍ਰਸ਼ਾਦ ਦਾ ਭੋਗ ਲਗਾਉਣ ਉਪਰੰਤ ਲੰਗਰ ਦਾ ਸ਼ੁੱਭ ਆਰੰਭ ਕੀਤਾ ਗਿਆ,ਇਸ ਮੌਕੇ ਭੰਗ ਦੇ ਪਕੌੜਿਆਂ,ਭੰਗ ਦਾ ਘੋਟਾ, ਖੀਰ, ਕੜੀ ਚਾਵਲ, ਆਲੂ ਪੂਰੀ ਦਾ ਲੰਗਰ ਅਟੁੱਟ ਵਰਤਾਇਆ ਗਿਆ।
ਇਸ ਪਵਿੱਤਰ ਤਿਓਹਾਰ ਮੌਕੇ ਜੈ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜ ਉਠਿਆ ਆਲਾ ਦੁਆਲਾ, ਮਾਹੌਲ ਐਨਾ ਭਗਤੀ ਮਈ ਸੀ ਕਿ ਸਮੂਹ ਸੇਵਾਦਾਰਾਂ ਅਤੇ ਸੰਗਤ ਨੇ ਭਗਵਾਨ ਸ਼ਿਵ ਦੇ ਭਜਨ ਸੰਕੀਰਤਨ ਦੇ ਨਾਲ ਨਾਲ ਲੰਗਰ ਦਾ ਵੀ ਖੂਬ ਅਨੰਦ ਮਾਣਿਆ। ਇਸ ਸਮੇਂ ਵੇਰਕਾ ਮਿਲਕ ਪਲਾਂਟ ਦੇ ਵਰਕਰ, ਅਤੇ ਆਲੇ ਦੁਆਲੇ ਤੋਂ ਸਮੂਹ ਸੇਵਾਦਾਰ ਸੂਰਿਆ, ਬਲਵਿੰਦਰ, ਰਾਕੇਸ਼ ਫਰੂਟ ਵਾਲਾ, ਦੀਪਕ, ਅਮਰਨਾਥ, ਦੀਪਾ ਅਤੇ ਹੋਰ ਦੁਕਾਨਦਾਰਾਂ ਤੇ ਪਤਵੰਤੇ ਸੱਜਣਾ ਨੇ ਸੇਵਾ ਨਿਭਾਈ ਤੇ ਭਗਵਾਨ ਸ਼ਿਵ ਦਾ ਨਾਮ ਸਿਮਰਨ ਕੀਤਾ।
Scroll to Top