ਮਾਈਨਿੰਗ ਮਾਫੀਆ ਤੋਂ ਦੁੱਖੀ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਮਾਈਨਿੰਗ ਮਾਫੀਆ ਖ਼ਿਲਾਫ਼ ਖੋਲ੍ਹਿਆ ਮੋਰਚਾ

ਮਾਈਨਿੰਗ ਮਾਫੀਆ ਤੋਂ ਦੁੱਖੀ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਮਾਈਨਿੰਗ ਮਾਫੀਆ ਖ਼ਿਲਾਫ਼ ਖੋਲ੍ਹਿਆ ਮੋਰਚਾ

ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ) ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਨਾਲ ਲੱਗਦੇ ਪਿੰਡ ਪਿਛਲੇ ਸਮੇਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਤੋਂ ਇਲਾਕ਼ਾ ਵਾਸੀ ਕਾਫੀ ਦੁੱਖੀ ਸਨ ਜਿਸਨੂੰ ਲੈਕੇ ਕਿਸਾਨ ਜਥੇਬੰਦੀ (ਚੰਡੂਨੀ) ਦੇ ਮੁੱਖ ਅਹੁਦੇਦਾਰਾਂ ਵੱਲੋਂ ਪਿੰਡ ਨਾਲ਼ ਮਿਲਕੇ ਨਜਾਇਜ਼ ਮਾਈਨਿੰਗ ਖ਼ਿਲਾਫ਼ ਹੱਲਾ ਬੋਲਿਆ ਗਿਆ ਪਿਛਲੇ ਦਿਨੀਂ ਹਾਜੀਪੁਰ ਬਲਾਕ ਦੇ ਪਿੰਡ ਕੁਲੀਆਂ ਲੁਬਾਣਾ ਵਿੱਚ ਮਾਈਨਿੰਗ ਮਾਫੀਆ ਅਤੇ ਕਿਸਾਨਾਂ ਵਿੱਚ ਟਕਰਾ ਵੀ ਹੋਇਆ ਸੀ ਅਤੇ ਜਿਸ ਵਿੱਚ ਕੁੱਝ ਕਿਸਾਨਾ ਤੇ ਪਰਚਾ ਦਰਜ ਵੀ ਹੋਇਆ ਸੀ ਅੱਜ ਇਸ ਗੱਲ ਨੂੰ ਲੈਕੇ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਕੁਲੀਆਂ ਲੁਬਾਣਾ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਮੀਟਿੰਗ ਦੌਰਾਨ ਪਿੰਡ ਵਾਸੀਆਂ ਨਾਲ਼ ਸਲਾਹ ਮਸ਼ਵਰਾ ਕੀਤਾ ਗਿਆ।

ਜਿਸਦਿਆਂ ਚਲਦਿਆਂ ਪਿੰਡ ਵਾਸੀਆਂ ਵੱਲੋਂ ਇਸ ਗੱਲ ਦਾ ਪੱਕਾ ਮਨ ਬਣਾਇਆ ਗਿਆ ਕਿ ਕਿਸੇ ਵੀ ਹਲਾਤਾਂ ਵਿੱਚ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ ਇਸਦੇ ਚਲਦਿਆਂ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀ ਦੇ ਆਗੂਆਂ ਅਤੇ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈਕੇ ਕਰੈਸ਼ਰਾਂ ਦਾ ਦੌਰਾ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਕਿਸ ਤਰ੍ਹਾਂ ਮਾਈਨਿੰਗ ਵਿਭਾਗ ਵੱਲੋਂ ਉਪਜਾਊ ਜਮੀਨਾਂ ਨੂੰ ਬੰਜਰ ਬਣਾਇਆ ਜਾ ਰਿਹਾ ਹੈ ਅਤੇ ਹੱਦ ਤੋਂ ਵੱਧ ਮਾਈਨਿੰਗ ਕਰਕੇ ਜਮੀਨ ਨੂੰ ਡੂੰਘੇ ਖੂਹ ਦੀ ਸ਼ਕਲ ਦੇ ਦਿੱਤੀ ਗਈ ਹੈ ਜਿਸ ਦੇ ਨਾਲ ਹੀ ਨਾਲ ਲੱਗਦੇ ਕਿਸਾਨਾਂ ਨੇ ਜਮੀਨਾਂ ਵੀ ਖੁਰਕੇ ਹੀ ਹੇਠਾਂ ਡਿੱਗ ਪੈਂਦੀਆਂ ਹਨ ਜਿਸ ਕਾਰਨ ਕਿਸਾਨਾ ਵਿਚਾਰਿਆ ਨੂੰ ਇਹਨਾਂ ਨੂੰ ਮਾਈਨਿੰਗ ਸਸਤੇ ਭਾ ਤੇ ਆਪਣੀ ਜਮੀਨ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ ਜਥੇਬੰਦੀ ਦੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਵੀ ਸਰਕਾਰ ਕਿਸਾਨ ਹੈਤਸੀ਼ ਨਹੀਂ ਸਗੋਂ ਕਿਸਾਨਾਂ ਨੂੰ ਧੱਕਾ ਨਾਲ ਦੁਬਾਉਣ ਵਾਲੀਆਂ ਹਨ ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਤੋਂ ਲੈਕੇ ਹੁਣ ਤੱਕ ਸਾਰੀਆਂ ਸਰਕਾਰਾਂ ਵੱਲੋਂ ਇਨ੍ਹਾਂ ਮਾਈਨਿੰਗ ਮਾਫੀਆ ਨਾਲ਼ ਰਲ਼ ਕੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਤੋਂ ਲੈਕੇ ਆਏ ਆਪਣੇ ਖ਼ਾਸ ਲੋਕਾਂ ਦੇ ਕਰੈਸ਼ਰ ਲਗਾਏ ਗਏ ਹਨ
ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਆਏ ਦਿਨ ਮਾਈਨਿੰਗ ਮਾਫੀਆ ਖ਼ਿਲਾਫ਼ ਸ਼ਿਕੰਜਾ ਕਸਣ ਦੀ ਗੱਲ ਆਖੀ ਜਾਂਦੀ ਪਰ ਇਸ ਪਾਸੇ ਕਿਸੇ ਵੀ ਸਰਕਾਰ ਇਲਾਕੇ ਦੇ ਵਿਧਾਇਕ , ਪੁਲਿਸ ਮੁਖੀ , ਐੱਸ ਡੀ ਐੱਮ, ਜਾਂ ਡੀਸੀ ਦਾ ਕੋਈ ਧਿਆਨ ਨਹੀਂ ਗਿਆ ਸੋ ਇਸ ਗੱਲ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਸਰਕਾਰਾਂ ਰਲੀਆਂ ਹੋਈਆਂ ਹਨ ਇਸ ਮੋਕੇ ਸੂਬਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਚੰਡੂਨੀ ਅਮਰੀਕ ਸਿੰਘ ਸੀਕਰੀ ਨੇ ਕਿਹਾ ਜਿਸ ਖੱਡ ਨੂੰ ਸਰਕਾਰ ਚਲਾਉਣ ਦੀ ਵਿਉਂਤ ਘੜ ਰਹੀ ਹੈ ਉਸ ਖੱਡ ਨੂੰ ਕਿਸੇ ਕੀਮਤ ਚ ਨਹੀਂ ਚੱਲਣ ਦੇਣਗੇ ਉਸ ਵਾਸਤੇ ਸਾਨੂੰ ਰੋਡ ਜਾਮ ਕਰਨੇ ਪੈਣ ਜਾ ਧਰਨੇ ਲਗਾਉਣੇ ਪੈਣ ਅਸੀ ਪਿੱਛੇ ਨਹੀਂ ਹਟਾਂਗੇ ਜਦੋ ਵੀ ਇਸ ਖੱਡ ਦੀ ਪਿਟਾਈ ਕੀਤੀ ਗਈ ਤਾ ਪੱਕੇ ਤੌਰ ਤੇ ਇਸ ਜੱਗਾ ਤੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ, ਸਾਬਕਾ ਸਰਪੰਚ ਉਂਕਾਰ ਸਿੰਘ, ਸ਼ਾਮ ਸਿੰਘ ਸ਼ਾਮਾਂ,ਬਖ਼ਸ਼ੀਸ਼ ਸਿੰਘ,ਅਵਤਾਰ ਸਿੰਘ,ਸੌਦਾਗਰ ਸਿੰਘ,ਅਵਤਾਰ ਸਿੰਘ ਪਿੰਡ ਵਾਸੀ ਔਰਤਾਂ ਬੱਚੇ ਤੇ ਬਜ਼ੁਰਗ ਮੌਜੂਦ ਸਨ ।


Share: