ਦੇਸ਼ ਦੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਇਆ

ਦੇਸ਼ ਦੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਇਆ

ਭੋਗਪੁਰ (ਪੀ ਸੀ ਰਾਊਤ) ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨ ਪਾਲਕੇ (ਜਲੰਧਰ) ਵਿਖੇ ਦੇਸ਼ ਦੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਪ੍ਰਿੰਸੀਪਲ ਸੁਰਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਸਕੂਲ ਦੇ ਸਾਰੇ ਟੀਚਰਾ ਅਤੇ ਬੱਚਿਆਂ ਨਾਲ ਮਿਲ ਕੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ ਕੈਪਟਨ ਗੁਰਮੇਲ ਸਿੰਘ , ਕੈਪਟਨ ਗੁਰਵਿੰਦਰ ਸਿੰਘ ,ਹਵਾਲਦਾਰ ਚੰਨਣ ਸਿੰਘ ਤੇਜ ਰਜਿੰਦਰ ਸਿੰਘ ਸ਼ਿਰਕਤ ਕੀਤੀ ਬੱਚਿਆਂ ਵਲੋਂ ਅਤੇ ਟੀਚਰਾਂ ਵੱਲੋਂ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਕਵਿਤਾਵਾਂ ਪੜੀਆਂ ਗਈਆਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਪਹਿਲਾਂ ਗਲੈਂਟਰੀ ਐਵਾਰਡ ਵਾਲੇ ਬਹਾਦਰ ਸੈਨਿਕਾ ਦਾ ਪ੍ਰੋਗਰਾਮ ਟੀਵੀ ਤੇ ਅਖਬਾਰਾਂ ਵਿੱਚ ਆਉਂਦਾ ਹੁੰਦਾ ਸੀ। ਇਸ ਮੌਕੇ ਕੈਪਟਨ ਗੁਰਮੇਲ ਸਿੰਘ ਨੇ ਆਰਮੀ ਨੇਵੀ ਅਤੇ ਏਅਰ ਫੋਰਸ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ। ਯੁੱਧ ਜਾ ਪੀਸ ਵਿੱਚ ਬਹਾਦਰੀ ਕਰਨੇ ਵਾਲਿਆ ਨੂੰ ਪਰਮਵੀਰ ਚੱਕਰਾ , ਅਸ਼ੋਕ ਚੱਕਰ , ਮਹਾਂਵੀਰ ਚੱਕਰਾ ਕਿਰਤੀ ਚੱਕਰਾਂ ਵੀਰ ਚੱਕਰਾ , ਸ਼ੋਰਿਆਂ ਚੱਕਰਾਂ ਅਤੇ ਸੈਨਾ ਮੈਡਲ ਨੂੰ ਰਾਸ਼ਟਰਪਤੀ ਵਲੋਂ ਸਨਮਾਨਤ ਕੀਤਾ ਜਾਂਦਾ ਹੈ। ਅਤੇ ਸਟੇਟ ਗੌਰਮੈਂਟ ਵੱਲੋਂ ਗਲੈਂਟਰੀ ਐਵਾਰਡ ਜੇਤੂਆਂ ਨੂੰ ਹਰ ਮਹੀਨੇ ਇਕ ਰਾਸ਼ੀ ਦਿੱਤੀ ਜਾਂਦੀ ਹੈ ਉਹਨਾਂ ਨੇ ਭੋਗਪੁਰ ਇਲਾਕੇ ਦੇ ਪਰਮਵੀਰ ਚੱਕਰਾ, ਸੂਰਿਆ ਚੱਕਰਾ ਸੈਨਾ ਮੈਡਲ ਮਿਲਣ ਵਾਲੇ ਬਹਾਦਰਾਂ ਅਤੇ ਉਨ੍ਹਾਂ ਦੇ ਪਿੰਡ ਦੇ ਨਾਮ ਦੱਸੇ ਫਰੀਡਮ ਫਾਈਟਰਾਂ ਬਾਰੇ ਵੀ ਜਾਣਕਾਰੀ ਦਿੱਤੀ। ਲਾਸਟ ਵਿੱਚ ਉਹਨਾਂ ਨੇ ਆਰਮੀ ਜਵਾਇਨ ਕਰਨ ਲਈ ਜਾਣਕਾਰੀ ਸਾਂਝੀ ਕੀਤੀ ਮਾਈ ਭਾਗੋ ਇੰਸਟੀਚਿਊਟ ਅਤੇ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਬੱਚਿਆਂ ਨੂੰ ਫ੍ਰੀ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਅਤੇ ਕੋਚਿੰਗ ਦਾ ਬੰਦੋਬਸਤ ਵੀ ਕਰਦੀ ਹੈ ਇਸ ਮੌਕੇ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਾਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਸਾਹਿਬ ਅਤੇ ਆਰਮੀ ਦੀ ਆਈ ਹੋਈ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ।

Share: