ਕਾਰਪੋਰੇਸ਼ਨ ਦੀ ਮਿਲੀਭੁਗਤ ਦੇ ਨਾਲ ਬਣ ਰਹੀ ਹੈ ਨਜਾਇਜ਼ ਇਮਾਰਤ?

ਕਾਰਪੋਰੇਸ਼ਨ ਦੀ ਮਿਲੀਭੁਗਤ ਦੇ ਨਾਲ ਬਣ ਰਹੀ ਹੈ ਨਜਾਇਜ਼ ਇਮਾਰਤ?

ਜਲੰਧਰ (ਪੂਜਾ ਸ਼ਰਮਾ) ਮਾਮਲਾ ਅਸ਼ੋਕ ਨਗਰ ਜਲੰਧਰ ਵਿਚ ਉਸਾਰੀ ਅਧੀਨ ਇਮਾਰਤ ਗੋਰਾਇਆ ਮੋਟਰ ਦਾ ਹੈ। ਇਸ ਉਕਤ ਇਮਾਰਤ ਦਾ ਲੈਂਟਰ ਵੀ ਰਾਤ ਦੇ 12 ਵਜੇ 27 ਮਈ ਨੂੰ ਪਾਇਆ ਗਿਆ ਸੀ। ਇਹ ਕੰਮ 27 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਜਲਦ ਹੀ ਪੂਰਾ ਵੀ ਹੋ ਜਾਵੇਗਾ ਕਿਉਂਕਿ ਕਾਰਪਰੇਸ਼ਨ ਦੇ ਅਧਿਕਾਰੀ ਇਸ ਵਕਤ ਮੋਨ ਅਵਸਥਾ ਵਿੱਚ ਨਜ਼ਰ ਆ ਰਹੇ ਹਨ। ਜਦੋਂ ਮੀਡੀਆ ਨੇ ਇਸ ਤੇ ਕਾਰਪੋਰੇਸ਼ਨ ਨੂੰ ਸ਼ਿਕਾਇਤ ਕੀਤੀ ਤਾਂ ਪਰਧਾਨਾਂ ਨੇ ਘਰ ਦੇ ਵਿੱਚ ਆ ਕੇ ਪੱਤਰਕਾਰਾਂ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਦੀਆਂ ਤਸਵੀਰਾਂ ਵੀ ਅਸੀਂ ਜਲਦੀ ਹੀ ਸਾਂਝੀ ਕਰਾਂਗੇ ਇਸ ਤੋਂ ਬਾਅਦ ਜਦੋਂ ਕਾਰਪੋਰੇਸ਼ਨ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਨੂੰ ਨੋਟਿਸ ਕੱਢ ਚੁੱਕੇ ਹਾਂ। ਜਿਕਰਯੋਗ ਇਹ ਹੈ ਕੀ ਨੋਟਿਸ ਕੱਢਣ ਦੇ ਬਾਵਜੂਦ ਕੰਮ ਅਜੇ ਵੀ ਚਾਲੂ ਹੈ। ਇਸ ਤੋਂ ਬਾਅਦ 8 ਤਰੀਕ ਨੂੰ ਨਗਰ ਨਿਗਮ ਦੇ ਏ ਟੀ ਪੀ ਸ੍ਰੀ ਪਰਮਿੰਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਨੋਟਿਸ ਤਾਂ ਕੱਢ ਦਿੱਤੇ ਗਏ ਹਨ ਅਗਰ ਇਹ ਕੰਮ ਚਾਲੂ ਰਹੇਗਾ ਤਾਂ ਇਸ ਤੇ ਜਲਦੀ ਹੀ ਕਾਰਵਾਈ ਕੀਤੀ ਜਾਏਗੀ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਗੱਲ ਬਹੁਤ ਵਾਰ ਸੁਣਨ ਨੂੰ ਮਿਲੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਬਿਲਡਿੰਗ ਇੰਸਪੈਕਟਰ ਸਤੀਸ਼ ਜੀ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਪਹਿਲੀ ਵਾਰ ਤਾਂ ਕਿਹਾ ਜਾਂਦਾ ਹੈ ਕਿ ਅਸੀਂ ਹੁਣੇ ਮੌਕਾ ਦੇ ਕੇ ਆਉਂਦੇ ਹਾਂ ਪਰ ਹੁਣ ਇਹ ਵੀ ਜ਼ਿਕਰਯੋਗ ਹੈ ਕਿ ਮੌਕਾ ਦੇਖਣ ਦੇ ਬਾਵਜੂਦ ਵੀ ਕੰਮ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੋਰ ਤਾਂ ਹੋਰ ਜਦੋਂ ਇਸ ਸਬੰਧੀ ਬਿਲਡਿੰਗ ਇੰਸਪੈਕਟਰ ਸਤੀਸ਼ ਦੇ ਨਾਲ ਦੁਬਾਰਾ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੀਡਿਆ ਅਗੇ ਆਪਣਾ ਪੱਖ ਰੱਖਣ ਤੋ ਹੀ ਮਨਾ ਕਰ ਦਿੱਤਾ। ਏਥੋਂ ਸਾਫ ਪਤਾ ਲਗਦਾ ਹੈ ਕਿ ਇਹ ਕੰਮ ਅਜੇ ਤਕ ਕਿਉਂ ਨਹੀਂ ਰੁਕ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕੀ ਇਸ ਜਾਇਜ਼ ਉਸਾਰੀ ਤੇ ਕਦੋਂ ਕਾਰਵਾਈ ਕੀਤੀ ਜਾਂਦੀ ਹੈ।

 

Share: