07 ਮਈ ਦੇ ਝੰਡਾ ਮਾਰਚ ਲਈ ਪ.ਸ.ਸ.ਫ (ਵਿਗਿਆਨਿਕ ) ਵੱਲੋਂ ਮੁਕੰਮਲ ਤਿਆਰੀਆਂ: ਗਗਨਦੀਪ ਸਿੰਘ ਭੁੱਲਰ

07 ਮਈ ਦੇ ਝੰਡਾ ਮਾਰਚ ਲਈ ਪ.ਸ.ਸ.ਫ (ਵਿਗਿਆਨਿਕ ) ਵੱਲੋਂ ਮੁਕੰਮਲ ਤਿਆਰੀਆਂ: ਗਗਨਦੀਪ ਸਿੰਘ ਭੁੱਲਰ

ਐਸ ਏ ਐਸ ਨਗਰ, 05 ਮਈ (ਪੂਜਾ ਸ਼ਰਮਾ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਿਕ ) ਵੱਲੋਂ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ,ਗੁਲਜ਼ਾਰ ਖਾਨ ,ਨਵਪ੍ਰੀਤ ਬੱਲੀ,ਬਿੱਕਰ ਸਿੰਘ ਮਾਖਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖ਼ਿਲਾਫ਼ ਲਗਾਤਾਰ ਚਲ ਰਹੇ ਸੰਘਰਸ਼ ਦੀ ਕੜੀ ਵਿੱਚ ਸਾਂਝਾ ਫਰੰਟ ਵੱਲੋਂ ਲੋਕ ਸਭਾ ਜਲੰਧਰ ਦੀ ਹੋ ਰਹੀ ਜ਼ਿਮਨੀ ਚੋਣ ਸਮੇਂ ਚਲ ਰਹੇ ਝੰਡੇ ਮਾਰਚ ਵਿੱਚ 07 ਮਈ ਨੂੰ ਜਲੰਧਰ ਸ਼ਹਿਰ ਵਿਖੇ ਝੰਡਾ ਮਾਰਚ ਲਈ ਪੂਰਨ ਤਿਆਰੀ ਮੀਟਿੰਗ ਕੀਤੀ ਗਈ।ਸੂਬਾ ਕਮੇਟੀ ਮੈਂਬਰ ਅਮਨਦੀਪ ਬਾਗਪੁਰੀ ਸੂਬਾ ਪ੍ਰੈਸ ਸਕੱਤਰ ਕੰਵਲਜੀਤ ਸੰਗੋਵਾਲ, ਸੁਰਿੰਦਰ ਕੰਬੋਜ ,ਸੁਖਵਿੰਦਰ ਸਿੰਘ ਦੋਦਾ ਨੇ ਕਿਹਾ ਕਿ ਇਸ ਝੰਡੇ ਮਾਰਚ ਦੀਆਂ ਪੂਰਨ ਤਿਆਰੀਆਂ ਜੰਥੇਬੰਦੀ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ।ਆਗੂਆਂ ਨੇ ਦੱਸਿਆ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਮੁਲਾਜ਼ਮ ਆਗੂਆਂ ਨੂੰ ਗੱਲਬਾਤ ਕਰਨ ਦਾ ਸਮਾਂ ਦੇ ਕੇ ਵਾਰ-ਵਾਰ ਗੱਲਬਾਤ ਕਰਨ ਤੋਂ ਭੱਜਣ ਕਾਰਨ ਪੰਜਾਬ ਸਰਕਾਰ ਦੀ ਵਾਇਦਾ ਖਿਲਾਫੀ ਵਿਰੁੱਧ ਪੰਜਾਬ ਦੇ ਮੁਲਾਜ਼ਮ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਜ਼ਿਮਨੀ ਉਪ ਚੋਣਾਂ 7 ਮਈ ਨੂੰ ਜਲੰਧਰ ਵਿਖੇ ਝੰਡਾ ਮਾਰਚ ਸਮੇਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਨਕਾਰਾਤਮਕ ਪਹੁੰਚ ਨੂੰ ਲੋਕਾਂ ਵਿੱਚ ਨੰਗਾ ਕੀਤਾ ਜਾਵੇਗਾ । ਝੰਡਾ ਮਾਰਚ ਦੌਰਾਨ ਖਾਸ ਕਰਕੇ 1972 ਦੇ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਦੀ ਤੁਰੰਤ ਬਹਾਲੀ ਕਰਨ, ਸਮੂਹ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰਨ, ਛੇਵੇਂ ਪੇ ਕਮਿਸ਼ਨ ਦੇ 01/01/2016 ਤੋਂ 30/06/2021 ਤੱਕ ਦੇ ਬਕਾਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤੁਰੰਤ ਨਗਦ ਦੇਣ, ਪੈਂਨਸ਼ਨ ਰੀਵਾਈਜ ਲਈ ਪੈਂਨਸ਼ਨਰਾਂ ਉਪਰ 2.59 ਦਾ ਗੁਣਾਂਕ ਲਾਗੂ ਕਰਨ, ਮੈਡੀਕਲ ਭੱਤਾ 2000/-ਰੁਪਏ ਪ੍ਰਤੀ ਮਹੀਨਾ ਕਰਨ, ਕੈਸ਼ਲੈੱਸ ਹੈੱਲਥ ਸਕੀਮ ਨੂੰ ਸੋਧ ਕੇ ਤੁਰੰਤ ਲਾਗੂ ਕਰਨ, 2400/-ਰੁਪਏ ਦੀ ਜ਼ਬਰੀ ਜਜੀਆ ਕਟੌਤੀ ਨੂੰ ਬੰਦ ਕਰਨ, ਮਾਣ ਭੱਤਾ ਮੁਲਾਜ਼ਮਾਂ ਨੂੰ ਤੁਰੰਤ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਬਣਦੀ ਤਨਖਾਹ ਦੇਣ ਆਦਿ ਸਾਂਝੀਆਂ ਮੁਲਾਜ਼ਮ ਮੰਗਾਂ ਨੂੰ ਆਮ ਲੋਕਾਂ ਦੀ ਕਚਹਿਰੀ ਵਿੱਚ ਲਿਜਾਇਆ ਜਾਵੇਗਾ । ਇਸ ਸਬੰਧੀ ਵੱਖ ਵੱਖ ਆਗੂਆਂ ਨੂੰ ਜ਼ਿਮੇਵਾਰੀ ਸੌਪੀ ਗਈ। ਜਲੰਧਰ ਹਲਕੇ ਦਾ ਝੰਡਾ ਮਾਰਚ ਰੂਟ ਤੈਅ ਅਨੁਸਾਰ

ਪਰਤਾਪਪੁਰਾ ਮੰਡੀ ਤੋਂ ਸਵੇਰੇ 10:00 ਵਜੇ ਤੁਰ ਕੇ ਲੁਹਾਰ ਸੁੱਖਾ ਸਿੰਘ ਪਿੰਡ ਤੋ ਲਾਂਬੜਾ ਤੋ ਵਡਾਲਾ ਚੌਕ,ਗੁਰੂ ਰਵਿਦਾਸ ਚੌਕ ,ਬਬਰੀਕ ਚੌਕ ਤੋ ਨਹਿਰ ਦੇ ਨਾਲ ਨਾਲ ਜਲੰਧਰ ਕਪੂਰਥਲਾ ਸੜਕ ਤੋ ਸਪੋਰਟਸ ਕਾਲਜ ਦੇ ਅੱਗੇ ਦੀ ਹੁੰਦੇ ਹੋਏ ਕਪੂਰਥਲਾ ਚੌਕ ,ਫ਼ੁਟਬਾਲ ਚੌਕ,ਅੰਬੇਦਕਰ ਚੌਕ ,ਗੁਰੂ ਨਾਨਕ ਮਿਸ਼ਨ ਚੌਕ,ਸਕਾਰੀਲਾਰਕ ਹੋਟਲ,ਜਗਬਾਣੀ ਦੇ ਅੱਗੇ ਦੀ ਹੁੰਦੇ ਹੋਏ ਸ਼ਾਸ਼ਤਰੀ ਮਾਰਕੀਟ,ਅਜੀਤ ਅਤੇ ਨਵਾਂ ਜ਼ਮਾਨਾ ਪ੍ਰੈਸ ਦੇ ਅੱਗੇ ਦੀ ਲਾਡੋਵਾਲੀ ਰੋਡ ਡੀਸੀ ਦਫਤਰ ਦੇ ਸਾਹਮਣੇ ਪੂਡਾ ਗਰਾਊਂਡ ਵਿੱਚ ਝੰਡਾ ਮਾਰਚ ਸਮਾਪਤ ਕੀਤਾ ਜਾਵੇਗਾ।

ਸਾਰੇ ਸੰਘਰਸ਼ਸ਼ੀਲ ਸਾਥੀਆਂ ਨੂੰ ਇਸ ਪ੍ਰੋਗਰਾਮ ਵਿਚ ਸਾਥੀਆਂ ਸਮੇਤ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ ।

ਅੱਜ ਦੀ ਇਸ ਮੀਟਿੰਗ ਵਿਚ ,ਕਰਮਦੀਨ ,ਮਦਨ ਲਾਲ,ਰੇਸ਼ਮ ਸਿੰਘ,ਲਖਵਿੰਦਰ ਲਾਡੀ ,ਗੁਰਦੀਪ ਸਿੰਘ ,ਹਿੰਮਤ ਸਿੰਘ ਦੂਲੋਵਾਲ ਸੋਮ ਸਿੰਘ ,ਜਤਿੰਦਰ ਪਾਲ ਸਿਂਘ ਸੋਨੀ ,ਸੁੱਚਾ ਸਿੰਘ ਚਾਹਲ,ਸੁਰਮੁਖ ਸਿੰਘ,ਰਸਪਿੰਦਰ ਪਾਲ ਸੋਨੂੰ ,ਗੁਰਮੀਤ ਸਿੰਘ ਖ਼ਾਲਸਾ ,ਕਮਲ ਕੁਮਾਰ,ਅਸ਼ਵਨੀ ਕੁਮਾਰ ,ਰਾਜਦੀਪ ਸਿੰਘ,ਨਰਵਿੰਦਰ ਸਿੰਘ,ਦਲਜੀਤ ਸਿਂਘ ,ਰਾਕੇਸ ਕੁਮਾਰ ਬੰਟੀ ਆਦਿ ਆਗੂ ਹਾਜਰ ਸਨ।

Share: