ਨੇਤਰਹੀਣ ਵਿਅਕਤੀਆਂ ਦਾ ਮਜ਼ਾਕ ਉਡਾਉਂਦੀ ਪੰਜਾਬੀ ਫਿਲਮ “ਅੰਨੀਆ ਦਿਆ ਮਜ਼ਾਕ ਏ” ਤੇ ਰੋਕ ਲਾਈ ਜਾਵੇ

ਨੇਤਰਹੀਣ ਵਿਅਕਤੀਆਂ ਦਾ ਮਜ਼ਾਕ ਉਡਾਉਂਦੀ ਪੰਜਾਬੀ ਫਿਲਮ “ਅੰਨੀਆ ਦਿਆ ਮਜ਼ਾਕ ਏ” ਤੇ ਰੋਕ ਲਾਈ ਜਾਵੇ

ਐਸ ਏ ਐਸ ਨਗਰ,26 ਅਪ੍ਰੈਲ (ਐਨ ਡੀ ਤਿਵਾੜੀ)ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਪੰਜਾਬ (ਵਿਗਿਆਨਿਕ ) ਵੱਲੋਂ ਪੰਜਾਬੀ ਫਿਲਮ “ਅੰਨੀ ਦਿਆ ਮਜ਼ਾਕ ਏ” ਨਿਰਦੇਸ਼ਕ ਰਾਕੇਸ ਧਵਨ ਅਤੇ ਪ੍ਰੋਡਿਊਸਰ ਗੁਰਪ੍ਰੀਤ ਸਿੰਘ ਪ੍ਰਿੰਸ ਅਤੇ ਐਕਟਰ ਐਮੀਂ ਵਿਰਕ ਦੁਆਰਾ ਬਣਾਈ ਫਿਲਮ ਵਿੱਚ ਨੇਤਰਹੀਣ ਲੋਕਾਂ ਲਈ ਭੱਦੇ ਮਜ਼ਾਕਾਂ ਦੀ ਵਰਤੋਂ ਕਰਨ ਦੀ ਨਿਖੇਧੀ ਕੀਤੀ ਗਈ ਹੈ। ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ, ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ, ਵਿੱਤ ਸਕੱਤਰ ਗੁਲਜ਼ਾਰ ਖਾਨ, ਨਵਪ੍ਰੀਤ ਬੱਲੀ, ਸੁਰਿੰਦਰ ਕੰਬੋਜ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਜਿੱਥੇ ਨੇਤਰਹੀਣ ਲੋਕ ਸਮਾਜ ਦੇ ਹਰ ਖੇਤਰ ਵਿੱਚ ਕਾਰਜਸ਼ੀਲ ਹਨ, ਹਾਈਕੋਰਟ, ਅਧਿਆਪਨ, ਸਿਹਤ ਵਿਭਾਗ ਸਮੇਤ ਲਗਭਗ ਹਰ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਰਹੇ ਹਨ। ਦੇਸ਼ ਵਿੱਚ ਨੇਤਰਹੀਣ ਵਿਅਕਤੀ ਆਈ.ਏ.ਐਸ .ਅਫਸਰ, ਜੱਜ ਵੀ ਬਣ ਰਹੇ ਹਨ। ਪਰ ਇਸ ਫਿਲਮ ਵਿੱਚ ਨੇਤਰਹੀਣ ਵਿਅਕਤੀਆਂ ਲਈ ਭੱਦੇ ਮਜ਼ਾਕਾਂ ਦੀ ਵਰਤੋਂ ਕੀਤੀ ਜਾ ਗਈ ਹੈ।ਸੋਲਵੀਂ ਸਦੀ ਮਹਾਨ ਸਾਹਿਤਕਾਰ ਤੇ ਕਵੀ ਸੂਰਦਾਸ ਪਹਿਲੇ ਨੇਤਰਹੀਣ ਸਾਹਿਤਕਾਰ ਸਨ ਜਿੰਨਾ ਦੁਆਰਾ ਰਚਿਤ ਸੂਰਸਾਗਰ ਗ੍ਰੰਥ ਉਸ ਸਮੇਂ ਦਾ ਸਰਵਸਰੇਸਠ ਗ੍ਰੰਥ ਸੀ।ਉਨ੍ਹਾਂ ਦੀਆਂ ਕਾਵਿ ਸਤਰਾਂ ਹਿੰਦੀ ਵਿਸ਼ੇ ਵਿੱਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜਾਈਆਂ ਜਾਂਦੀਆਂ ਹਨ। ਸਮਾਜ ਵਿੱਚ ਬਹੁਤ ਅਜਿਹੇ ਨੇਤਰਹੀਣ ਵਿਅਕਤੀ ਪੈਦਾ ਹੋਏ ਹਨ, ਜਿਹਨਾਂ ਦੀ ਸਮਾਜ ਨੂੰ ਬਹੁਤ ਦੇਣ ਹੈ। ਪਰ ਇਸ ਪੰਜਾਬੀ ਫਿਲਮ ਵਿੱਚ ਬਹੁਤ ਭੱਦੇ ਤਰੀਕੇ ਨਾਲ ਨੇਤਰਹੀਣ ਲੋਕਾਂ ਦਾ ਮਜ਼ਾਕ ਸਿਰਫ ਪੈਸੇ ਕਮਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ। ਫਿਲਮ ਵਿੱਚ ਬਹੁਤ ਅਜਿਹੇ ਵਿਅੰਗ ਹਨ ਜੋ ਸ਼ੋਭਾ ਨਹੀਂ ਦਿੰਦੇ। ਇਸ ਲਈ ਜਥੇਬੰਦੀ ਪੰਜਾਬ ਸਰਕਾਰ ਤੋਂ ਅਜਿਹੇ ਵਿਸ਼ੇਸ਼ ਵਰਗ ਦੇ ਲੋਕਾਂ ਦਾ ਮਜ਼ਾਕ ਉਡਾਉਂਦੇ ਸੀਨ ਕੱਟਣ ਦੀ ਮੰਗ ਕਰਦੀ ਹੈ । ਇਸ ਮੌਕੇ ਭੂਪਿੰਦਰ ਪਾਲ ਕੌਰ, ਕੰਵਲਜੀਤ ਸਿੰਘ, ਸੋਮ ਸਿੰਘ, ਗੁਰਜੀਤ ਸਿੰਘ,ਜਤਿੰਦਰ ਸੋਨੀ, ਸੁਖਵਿੰਦਰ ਸਿੰਘ ਦੋਦਾ, ਗੁਰਮੀਤ ਸਿੰਘ ਖ਼ਾਲਸਾ ,ਕਰਮਦੀਨ ਖਾਂ, ਜਰਨੈਲ ਜੰਡਾਲੀ, ਲਾਲ ਚੰਦ ਆਦਿ ਆਗੂ ਵੀ ਹਾਜ਼ਰ ਸਨ

Share: