ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੀਆਂ ਦੋ ਭੈਣਾਂ ‘ਚੋਂ ਇਕ ਦੀ ਫੀਸ UP ਸਰਕਾਰ ਭਰੇਗੀ

ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੀਆਂ ਦੋ ਭੈਣਾਂ ‘ਚੋਂ ਇਕ ਦੀ ਫੀਸ UP ਸਰਕਾਰ ਭਰੇਗੀ

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਧੀਆਂ ਦੀ ਸਿੱਖਿਆ ਲਈ ਵੱਡੀ ਸਕੀਮ ਲਿਆ ਰਹੀ ਹੈ। ਜੇਕਰ ਦੋ ਭੈਣਾਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀਆਂ ਹਨ ਤਾਂ ਇੱਕ ਦੀ ਫੀਸ ਯੋਗੀ ਸਰਕਾਰ ਦੇਵੇਗੀ। ਮਤਲਬ ਇਕ ਬੇਟੀ ਮੁਫਤ ਪੜ੍ਹੇਗੀ।

ਯੋਗੀ ਸਰਕਾਰ ਆਪਣੇ ਅਗਲੇ ਬਜਟ ‘ਚ ਇਸ ਲਈ ਵਿਵਸਥਾ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸਕੀਮ ਤਹਿਤ ਪ੍ਰਾਇਮਰੀ, ਅੱਪਰ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਲਾਭ ਮਿਲੇਗਾ।ਦਰਅਸਲ, ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਸੀ ਕਿ ਜੇਕਰ ਦੋ ਸਕੀਆਂ ਭੈਣਾਂ ਸੂਬੇ ਦੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀਆਂ ਹਨ ਤਾਂ ਸਕੂਲ ਪ੍ਰਸ਼ਾਸਨ ਨੂੰ ਇੱਕ ਬੇਟੀ ਦੀ ਫੀਸ ਮੁਆਫ਼ ਕਰਨੀ ਚਾਹੀਦੀ ਹੈ।ਜੇਕਰ ਪ੍ਰਾਈਵੇਟ ਸਕੂਲ ਅਜਿਹਾ ਨਹੀਂ ਕਰ ਪਾਉਂਦੇ ਤਾਂ ਸਰਕਾਰ ਪੈਸਾ ਖਰਚੇਗੀ। ਹੁਣ ਮੁੱਖ ਮੰਤਰੀ ਦੀ ਇਸ ਯੋਜਨਾ ਨੂੰ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਅਗਲੇ ਬਜਟ ਵਿੱਚ ਇਸ ਲਈ ਫੰਡਾਂ ਦਾ ਪ੍ਰਬੰਧ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਪ੍ਰਸਤਾਵ ਬਣਾ ਕੇ ਰਾਜ ਸਰਕਾਰ ਨੂੰ ਭੇਜਿਆ ਗਿਆ ਹੈ। ਸਰਕਾਰ ਤੋਂ ਮਨਜ਼ੂਰੀ ਮਿਲਦੇ ਹੀ ਇਹ ਸਕੀਮ ਲਾਗੂ ਕਰ ਦਿੱਤੀ ਜਾਵੇਗੀ। ਇਸ ਸਕੀਮ ਦੇ ਲਾਗੂ ਹੁੰਦੇ ਹੀ ਮਾਪਿਆਂ ਨੂੰ ਭਾਰੀ ਫੀਸਾਂ ਤੋਂ ਰਾਹਤ ਮਿਲੇਗੀ।

Share: