ਚੰਡੀਗੜ੍ਹ ਵਿੱਚ ਚਲਦੀ ਸਕੂਲ ਬੱਸ ਨੂੰ ਅੱਗ ਲੱਗ ਗਈ। ਸੈਕਟਰ -26 ਦੇ ਪ੍ਰਾਈਵੇਟ ਸਕੂਲ ਦੀ ਬੱਸ ਹੈ। ਜਾਣਕਾਰੀ ਅਨੁਸਾਰ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ’ਚ 32 ਬੱਚੇ ਸਵਾਰ ਸਨ, ਚੰਗੀ ਗੱਲ ਇਹ ਹੈ ਕਿ ਹਾਦਸੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਹਾਦਸਾ ਮਨੀਮਾਜਰਾ ਦੇ ਫੌਜੀ ਢਾਬੇ ਦੇ ਕੋਲ ਵਾਪਰਿਆ ਸੀ। ਸਕੂਲ ਬੱਸ ਛੁੱਟੀ ਹੋਣ ਤੋਂ ਬਾਅਦ ਬੱਚਿਆ ਨੂੰ ਘਰ ਛੱਡਣ ਲਈ ਜਾ ਰਹੀ ਸੀ। ਇਸ ਦੌਰਾਨ ਚੱਲਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਸਮੇਂ ਰਹਿੰਦਿਆਂ ਬੱਸ ਚ ਮੌਜੂਦ ਸਾਰੇ ਬੱਚਿਆ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ।
Posted inBreaking News Chandigarh India News Punjab
ਚੰਡੀਗੜ੍ਹ ਵਿੱਚ ਚਲਦੀ ਸਕੂਲ ਬੱਸ ਨੂੰ ਲੱਗੀ ਅੱਗ
