ਪਤੀ ਦੀ ਮੌਤ ਪਿੱਛੋਂ ਨੂੰਹ ਨੇ 70 ਸਾਲਾ ਸਹੁਰੇ ਨਾਲ ਕਰਵਾਇਆ ਵਿਆਹ

ਪਤੀ ਦੀ ਮੌਤ ਪਿੱਛੋਂ ਨੂੰਹ ਨੇ 70 ਸਾਲਾ ਸਹੁਰੇ ਨਾਲ ਕਰਵਾਇਆ ਵਿਆਹ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਕ ਅਜੀਬੋ-ਗਰੀਬ ਵਿਆਹ ਦੀ ਚਰਚਾ ਕਈ ਦਿਨਾਂ ਤੋਂ ਇਲਾਕੇ ਅਤੇ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ। ਬੜਹਲਗੰਜ ਕੋਤਵਾਲੀ ਖੇਤਰ ਦੇ ਛਪੀਆ ਉਮਰਾਵ ਪਿੰਡ ਦੇ ਰਹਿਣ ਵਾਲੇ 70 ਸਾਲਾ ਕੈਲਾਸ਼ ਯਾਦਵ ਨੇ ਆਪਣੀ ਨੂੰਹ ਪੂਜਾ (28 ਸਾਲ) ਨਾਲ ਮੰਦਰ ‘ਚ ਵਿਆਹ ਕਰਵਾਇਆ। ਮੰਦਿਰ ‘ਚ ਬਜ਼ੁਰਗ ਦੀ ਆਪਣੀ ਨੂੰਹ ਨਾਲ ਵਿਆਹ ਦੀ ਫੋਟੋ ਵਾਇਰਲ ਹੋ ਰਹੀ ਹੈ। ਫੋਟੋ ਵਾਇਰਲ ਹੁੰਦੇ ਹੀ ਇਹ ਵਿਆਹ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਦੱਸ ਦਈਏ ਕਿ ਕੈਲਾਸ਼ ਯਾਦਵ ਬੜਹਲਗੰਜ ਥਾਣੇ ਦਾ ਚੌਕੀਦਾਰ ਹੈ। ਉਸ ਦੀ ਪਤਨੀ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ। ਕੈਲਾਸ਼ ਦੇ ਚਾਰ ਬੱਚਿਆਂ ਵਿੱਚੋਂ ਤੀਜੀ ਨੂੰਹ ਦੇ ਪਤੀ ਦੀ ਮੌਤ ਤੋਂ ਬਾਅਦ ਪੂਜਾ ਇਕੱਲੀ ਹੋ ਗਈ।ਉਸ ਦਾ ਦੂਜਾ ਵਿਆਹ ਵੀ ਹੋ ਗਿਆ ਸੀ ਪਰ ਉਹ ਘਰ ਉਸ ਨੂੰ ਪਸੰਦ ਨਹੀਂ ਆਇਆ, ਜਿਸ ਤੋਂ ਬਾਅਦ ਉਹ ਫਿਰ ਤੋਂ ਆਪਣੇ ਪਹਿਲੇ ਪਤੀ ਦੇ ਘਰ ਆ ਗਈ। ਇਸ ਦੌਰਾਨ ਸਹੁਰੇ ਦਾ ਦਿਲ ਨੂੰਹ ਉਤੇ ਆ ਗਿਆ ਅਤੇ ਉਮਰ ਅਤੇ ਸਮਾਜ ਦੀਆਂ ਜੰਜ਼ੀਰਾਂ ਨੂੰ ਤੋੜਦੇ ਹੋਏ ਦੋਵੇਂ ਮੰਦਰ ‘ਚ ਜਾ ਕੇ ਇਕ-ਇਕ ਨਾਲ ਸੱਤ ਫੇਰੇ ਲੈ ਗਏ।

ਪੂਜਾ ਨਵੇਂ ਰਿਸ਼ਤੇ ਤੋਂ ਖੁਸ਼ ਹੈ

ਖਬਰਾਂ ਮੁਤਾਬਕ ਇਹ ਵਿਆਹ ਦੋਵਾਂ ਦੀ ਸਹਿਮਤੀ ਨਾਲ ਹੋਇਆ ਹੈ। ਵਿਆਹ ਸਮੇਂ ਪਿੰਡ ਵਾਸੀਆਂ ਦੇ ਨਾਲ-ਨਾਲ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ। ਸਮਾਜ ਦੀ ਪਰਵਾਹ ਕੀਤੇ ਬਿਨਾਂ ਦੋਵਾਂ ਦਾ ਇਹ ਵਿਆਹ ਹੁਣ ਚਰਚਾ ਵਿੱਚ ਹੈ। ਦੂਜੇ ਪਾਸੇ ਪੂਜਾ ਵੀ ਆਪਣੇ ਨਵੇਂ ਰਿਸ਼ਤੇ ਤੋਂ ਖੁਸ਼ ਨਜ਼ਰ ਆ ਰਹੀ ਸੀ।

ਜਦੋਂ ਇਸ ਅਨੋਖੇ ਵਿਆਹ ਦਾ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਅਧਿਕਾਰੀ ਵੀ ਹੈਰਾਨ ਰਹਿ ਗਏ। ਥਾਣਾ ਇੰਚਾਰਜ ਬੜਹਲਗੰਜ ਨੇ ਦੱਸਿਆ ਕਿ ਸਾਨੂੰ ਇਸ ਵਿਆਹ ਬਾਰੇ ਵਾਇਰਲ ਹੋ ਰਹੀ ਫੋਟੋ ਤੋਂ ਹੀ ਪਤਾ ਲੱਗਾ ਹੈ। ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਦੋ ਵਿਅਕਤੀਆਂ ਦਾ ਆਪਸੀ ਮਾਮਲਾ ਹੈ, ਜੇਕਰ ਕਿਸੇ ਨੂੰ ਸ਼ਿਕਾਇਤ ਹੈ ਤਾਂ ਪੁਲਿਸ ਜਾਂਚ ਕਰ ਸਕਦੀ ਹੈ।

Share: