ਜੰਮੂ-ਕਸ਼ਮੀਰ: ਨਰਵਾਲ ਇਲਾਕੇ ‘ਚ 2 ਧਮਾਕੇ, 6 ਲੋਕ ਜ਼ਖਮੀ

ਜੰਮੂ-ਕਸ਼ਮੀਰ: ਨਰਵਾਲ ਇਲਾਕੇ ‘ਚ 2 ਧਮਾਕੇ, 6 ਲੋਕ ਜ਼ਖਮੀ

ਜੰਮੂ ਦੇ ਨਰਵਾਲ ਇਲਾਕੇ ਵਿੱਚ ਇੱਕ ਤੋਂ ਬਾਅਦ ਇੱਕ ਦੋ ਧਮਾਕੇ (Twin blasts ) ਹੋਏ ਹਨ। ਨਰਵਾਲ ਵਿੱਚ ਹੋਏ ਇਨ੍ਹਾਂ ਦੋਹਰੇ ਧਮਾਕਿਆਂ ਵਿੱਚ ਛੇ ਵਿਅਕਤੀ ਜ਼ਖ਼ਮੀ ਹੋ ਗਏ ਸਨ। ਇਹ ਧਮਾਕੇ ਨਰਵਾਲ ਦੇ ਟਰਾਂਸਪੋਰਟ ਨਗਰ ਦੇ ਯਾਰਡ ਨੰਬਰ-7 ਵਿੱਚ ਹੋਏ। ਇਨ੍ਹਾਂ ਧਮਾਕਿਆਂ ਦੀ ਸੂਚਨਾ ਮਿਲਦੇ ਹੀ ਏਡੀਜੀਪੀ ਜੰਮੂ (ADGP Jammu Zone) ਮੁਕੇਸ਼ ਸਿੰਘ ਮੌਕੇ ‘ਤੇ ਪਹੁੰਚ ਗਏ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਨਿਊਜ਼18 ਨੂੰ ਦੱਸਿਆ ਕਿ ਧਮਾਕੇ ਦੋ ਵਾਹਨਾਂ ਵਿੱਚ ਹੋਏ, ਜਿਸ ਵਿੱਚ ਛੇ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

ਪੁਲਿਸ ਦੇ ਸੀਨੀਅਰ ਅਧਿਕਾਰੀ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਕਿ ਏਡੀਜੀਪੀ ਜੰਮੂ ਜ਼ੋਨ ਮੁਕੇਸ਼ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੰਮੂ ਦੇ ਨਰਵਾਲ ਇਲਾਕੇ ਵਿੱਚ ਦੋਹਰੇ ਧਮਾਕੇ ਹੋਏ, ਜਿਸ ਵਿੱਚ 6 ਲੋਕ ਜ਼ਖ਼ਮੀ ਹੋਏ ਹਨ। ਏਡੀਜੀਪੀ ਜੰਮੂ ਜ਼ੋਨ ਮੁਕੇਸ਼ ਸਿੰਘ ਨੇ ਦੱਸਿਆ ਕਿ ਧਮਾਕੇ ਦੀ ਘਟਨਾ ਤੋਂ ਬਾਅਦ ਪੁਲਿਸ ਦਾ ਬੰਬ ਨਿਰੋਧਕ ਦਸਤਾ ਅਤੇ ਫੋਰੈਂਸਿਕ ਮਾਹਿਰ ਮੌਕੇ ‘ਤੇ ਪਹੁੰਚ ਗਏ ਹਨ। ਪੁਲਿਸ ਹਾਲੇ ਵੀ ਇਨ੍ਹਾਂ ਧਮਾਕਿਆਂ ਦੀ ਢੰਗ-ਤਰੀਕੇ ਦਾ ਪਤਾ ਲਗਾ ਰਹੀ ਹੈ। ਮੁਕੇਸ਼ ਸਿੰਘ ਨੇ ਦੱਸਿਆ ਕਿ ਧਮਾਕੇ ਦੀ ਕਿਸਮ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੇ ਇਲਾਕੇ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਜਦਕਿ ਵੱਖ-ਵੱਖ ਰਸਤਿਆਂ ‘ਤੇ ਵਿਸ਼ੇਸ਼ ਚੈਕ ਪੋਸਟਾਂ ਵੀ ਬਣਾਈਆਂ ਗਈਆਂ ਹਨ।ਜੰਮੂ ‘ਚ ਇਹ ਦੋਵੇਂ ਧਮਾਕੇ ਉਸ ਸਮੇਂ ਹੋਏ ਹਨ ਜਦੋਂ ਰਾਹੁਲ ਗਾਂਧੀ (Rahul Gandhi)  ਦੀ ਭਾਰਤ ਜੋੜੋ ਯਾਤਰਾ (Bharat Jodo Yatra)  ਅਤੇ ਆਉਣ ਵਾਲੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਬਲ ਹਾਈ ਅਲਰਟ ‘ਤੇ ਹਨ। ਇਸ ਸਮੇਂ ਕਾਂਗਰਸ ਸੰਸਦ ਰਾਹੁਲ ਗਾਂਧੀ ਦੀ ਅਗਵਾਈ ‘ਚ ਭਾਰਤ ਜੋੜੋ ਯਾਤਰਾ ਜੰਮੂ ‘ਚੋਂ ਗੁਜ਼ਰ ਰਹੀ ਹੈ। ਨਰਵਾਲ ਦਾ ਟਰਾਂਸਪੋਰਟ ਨਗਰ ਇਲਾਕਾ ਜਿੱਥੇ ਇਹ ਧਮਾਕੇ ਹੋਏ ਹਨ, ਨੂੰ ਟਰੱਕਾਂ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ। ਮੌਕੇ ਤੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਪੁਲਿਸ ਮੁਲਾਜ਼ਮ ਧਮਾਕੇ ਤੋਂ ਬਾਅਦ ਵਾਹਨਾਂ ਦੀ ਚੈਕਿੰਗ ਕਰਦੇ ਨਜ਼ਰ ਆ ਰਹੇ ਹਨ।

Share: