ਦਿੱਲੀ ਦੀ ਇੱਕ ਅਦਾਲਤ ਨੇ ਉੱਤਰ-ਪੂਰਬੀ ਦਿੱਲੀ ਦੰਗਿਆਂ ਦੌਰਾਨ ਦਿਆਲਪੁਰ ਵਿੱਚ ਇੱਕ ਸਕੂਲ ਅਤੇ ਹੋਰ ਜਾਇਦਾਦਾਂ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਅਦਾਲਤ ਨੇ ਕਿਹਾ ਕਿ ਜਾਇਦਾਦ ਇਕ ਹਿੰਦੂ ਵਿਅਕਤੀ ਦੀ ਹੈ, ਇਸ ਲਈ ਉਸ ‘ਤੇ ਹਮਲਾ ਕੀਤਾ ਗਿਆ। ਸ਼ਿਕਾਇਤ ਦੇ ਅਨੁਸਾਰ, ਹਮਲੇ ਵਿੱਚ ਸਕੂਲ ਨੂੰ ਲਗਭਗ 1.25 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 150-200 ਲੋਕ ਜ਼ਬਰਦਸਤੀ ਸਕੂਲ ‘ਚ ਦਾਖਲ ਹੋ ਕੇ ਭੰਨਤੋੜ ਕੀਤੀ ।
ਦਿੱਲੀ ਦੰਗਿਆਂ ਦੌਰਾਨ ਸਕੂਲ ਨੂੰ ਸਾੜਨ ਦੇ ਮਾਮਲੇ ‘ਚ ਅਦਾਲਤ ਨੇ 2 ਲੋਕਾਂ ‘ਤੇ ਦੋਸ਼ ਤੈਅ ਕੀਤੇ ਹਨ
