Chandigarh: 23 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

Chandigarh: 23 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਮੋਹਾਲੀ ਦੇ ਮੁੱਲਾਪਰੁ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੋਹਾਲੀ ਦੇ ਮੁੱਲਾਂਪੁਰ ਖੇਤਰ ਦੇ  ਰਹਿਣ ਵਾਲੇ 23 ਸਾਲਾ ਨੌਜਵਾਨ ਬਹਾਦਰ ਸਿੰਘ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਪਿੰਡ ਮੀਆਂਪੁਰ ਚਾਂਗਰ ਦੇ ਵਾਸੀ ਬਹਾਦੁਰ ਦੀ ਲਾਸ਼ ਪਿੰਡ ਤੋਂ ਡੇਢ ਤੋਂ ਦੋ ਕਿਲੋਮੀਟਰ ਦੂਰ ਖਿਜ਼ਰਾਬਾਦ ਦੇ ਖੰਡਰ ਇਲਾਕੇ ਵਿੱਚੋਂ ਬਰਾਮਦ ਹੋਈ ਹੈ। ਜਦੋਂ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਉਸ ਦਾ ਰੰਗ ਪੀਲਾ ਅਤੇ ਹੱਥ-ਪੈਰ ਨੀਲੇ ਸਨ। ਬਹਾਦਰ ਸਿੰਘ ਦਾ ਫੋਨ ਵੀ ਉਸਦੀ ਜੇਬ ਵਿੱਚ ਸੀ ਅਤੇ ਨਸ਼ੇ ਦੇ ਸਮਾਨ ਕੋਲ ਹੀ ਖਿੱਲਰਿਆ ਪਿਆ ਸੀ ਅਤੇ ਕੋਲ ਹੀ ਪਾਣੀ ਦੀ ਬੋਤਲ ਪਈ ਸੀ। ਮ੍ਰਿਤਕ ਬਹਾਦੁਰ ਸਿੰਘ ਦਾ 27 ਸਾਲ ਦਾ ਵੱਡਾ ਭਰਾ ਸੀ ਜੋ ਗੋਲੀਆਂ ਖਾਦਾ ਸੀ ਜਦਕਿ ਛੋਟੇ ਭਰਾ ਨੂੰ ਵੀ ਕਾਲਾ ਪੀਲੀਆ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਖੇਤੀਬਾੜੀ ਦਾ ਕੰਮ ਕਰਦਾ ਸੀ।ਇਸ ਮੌਕੇ ਰੌਂਦੀ ਮਾਂ ਨੇ ਦੱਸਿਆ ਕਿ ਨਸ਼ਿਆਂ ਨੇ ਉਸ ਦਾ ਪਰਿਵਾਰ ਉਜਾੜ ਦਿੱਤਾ ਹੈ। ਬਹਾਦਰ ਸਿੰਘ ਘਰ ਵਿੱਚ ਸਭ ਤੋਂ ਛੋਟਾ ਸੀ, ਉਸ ਤੋਂ ਪਹਿਲਾਂ ਉਸ ਦੇ ਦੋ ਭਰਾਵਾਂ ਦੀ ਵੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share: