ਸਰਕਾਰੀ ਸਕੀਮ ‘ਚ ਨਿਵੇਸ਼ ਕਰਕੇ ਬਣੋ ਕਰੋੜਪਤੀ

ਸਰਕਾਰੀ ਸਕੀਮ ‘ਚ ਨਿਵੇਸ਼ ਕਰਕੇ ਬਣੋ ਕਰੋੜਪਤੀ

ਅਮੀਰ ਬਣਨ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਇਹ ਸੁਪਨਾ ਕਿਸੇ ਕਿਸੇ ਦਾ ਹੀ ਪੂਰਾ ਹੁੰਦਾ ਹੈ। ਕੁੱਝ ਲੋਕ ਰਾਤੋਂ-ਰਾਤ ਕਰੋੜਪਤੀ ਬਣਨਾ ਚਾਹੁੰਦੇ ਹਨ ਪਰ ਅਜਿਹਾ ਹਕੀਕਤ ਵਿੱਚ ਨਹੀਂ ਹੁੰਦਾ। ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਕਰੋੜਪਤੀ ਬਣਨਾ ਨਾ-ਮੁਮਕਿਨ ਹੈ। ਜੇਕਰ ਤੁਸੀਂ ਸਹੀ ਸਮੇਂ ਤੇ ਸਹੀ ਸਕੀਮ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਡਾ ਕਰੋੜਪਤੀ ਬਣਨ ਦਾ ਸੁਪਨਾ ਪੂਰਾ ਹੋ ਸਕਦਾ ਹੈ। ਅਸੀਂ ਅੱਜ ਗੱਲ ਕਰ ਰਹੇ ਹੈ PPF ਸਕੀਮ ਦੀ। ਵੈਸੇ ਤਾਂ ਲੋਕਾਂ ਨੂੰ PPF ਬਾਰੇ ਪਤਾ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜਿਹਨਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਇਹ ਇੱਕ ਲੰਬੀ ਮਿਆਦ ਦੀ ਨਿਵੇਸ਼ ਯੋਜਨਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਸਰਕਾਰੀ ਸਕੀਮ ਹੈ ਜਿਸ ਵਿੱਚ ਤੁਹਾਨੂੰ ਲੰਮੇ ਸਮੇਂ ਲਈ ਨਿਵੇਸ਼ ਕਰਨਾ ਪੈਂਦਾ ਹੈ ਅਤੇ ਇਸ ਤੇ ਤੁਹਾਨੂੰ ਵਧੀਆ ਵਿਆਜ ਦਰਾਂ ਮਿਲਦੀਆਂ ਹਨ।

ਇਸ ਸਮੇਂ ਸਰਕਾਰ PPF ‘ਤੇ 7.10% ਦੇ ਰਹੀ ਹੈ। PPF ‘ਤੇ ਵਿਆਜ ਨੂੰ ਹਰ ਤਿਮਾਹੀ ਵਿੱਚ ਸੋਧਿਆ ਜਾਂਦਾ ਹੈ। ਜੇਕ ਰੀਸ ਵਿੱਚ ਨਿਵੇਸ਼ ਦੀ ਗੱਲ ਕਰੀਏ ਤਾਂ ਇਸ ਇੱਕ ਵਿੱਤੀ ਸਾਲ ਦੌਰਾਨ ਤੁਸੀਂ ਘੱਟੋ ਘੱਟ 500 ਰੁਪਏ ਅਤੇ ਵੱਧ ਤੋਂ ਵੱਧ 1.5 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ।

ਕਿਵੇਂ ਬਣਾਉਂਦੀ ਹੈ ਇਹ ਸਕੀਮ ਕਰੋੜਪਤੀ: ਸਭ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਸਕੀਮ ਵਿੱਚ ਤੁਹਾਨੂੰ ਲੰਮੇ ਸਮੇਂ ਦਾ ਟੀਚਾ ਲੈ ਕੇ ਚੱਲਣਾ ਹੋਵੇਗਾ। ਜੇਕਰ ਕਰੋੜਪਤੀ ਬਣਨ ਦੀ ਗੱਲ ਕਰੀਏ ਤਾਂ ਇਸ ਸਕੀਮ ਵਿੱਚ ਜੇਕਰ ਤੁਸੀਂ 25 ਸਾਲਾਂ ਲਈ 1,50,000 ਰੁਪਏ ਹਰ ਸਾਲ ਜਮਾਂ ਕਰਦੇ ਹੋ ਅਤੇ ਵਿਆਜ ਡਰ 7.10% ਮੰਨ ਕੇ ਚਲਦੇ ਹੋ ਤਾਂ ਤੁਹਾਨੂੰ 25 ਸਾਲਾਂ ਵਿੱਚ 37,50,000 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਸ ਜਮਾਂ ਨਿਵੇਸ਼ ‘ਤੇ ਤੁਹਾਨੂੰ 25 ਸਾਲਾਂ ਵਿੱਚ 65,58,015 ਵਿਆਜ ਦੇ ਰੂਪ ਵਿੱਚ ਮਿਲਣਗੇ। ਜੇਕਰ ਤੁਸੀਂ ਆਪਣੇ ਨਿਵੇਸ਼ ਅਤੇ ਵਿਆਜ ਨੂੰ ਜਮਾਂ ਕਰ ਦਿਓ ਤਾਂ ਇਹ ਰਕਮ ਬਣ ਜਾਵੇਗੀ 1,03,08,015 ਰੁਪਏ।

ਕਿੰਨਾ ਕਰਨਾ ਹੋਵੇਗਾ ਨਿਵੇਸ਼

ਹੁਣ ਇਸਨੂੰ ਹੋਰ ਆਸਾਨ ਭਾਸ਼ਾ ਵਿੱਚ ਸਮਝਦੇ ਹਾਂ, ਇਸ ਲਈ ਤੁਹਾਨੂੰ ਹਰ ਮਹੀਨੇ 12,500 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ, ਜੋ 25 ਸਾਲ ਤੱਕ ਜਾਰੀ ਰੱਖਣਾ ਹੋਵੇਗਾ ਅਤੇ 25 ਸਾਲਾਂ ਬਾਅਦ ਤੁਸੀਂ ਕਰੋੜਪਤੀ ਬਣ ਜਾਓਗੇ। ਯਾਦ ਰੱਖੋ ਕਿ ਇਹ ਰਿਟਰਨ ਪਰਿਵਰਤਨ ਦੇ ਅਧੀਨ ਹੈ ਕਿਉਂਕਿ ਇਸਦੀ ਗਣਨਾ ਪ੍ਰਚਲਿਤ ਵਿਆਜ ਨਾਲ ਕੀਤੀ ਗਈ ਹੈ। ਇਹ ਵਿਆਜ ਦਰਾਂ ਵੱਧ ਜਾਂ ਘੱਟ ਹੋ ਸਕਦੀਆਂ ਹਨ।

ਸਭ ਤੋਂ ਵੱਡਾ ਲਾਭ: ਇਸ ਸਕੀਮ ਵਿੱਚ ਸਭ ਤੋਂ ਵੱਡਾ ਲਾਭ ਇਹ ਹੈ ਕਿ ਇੱਥੇ ਤੁਹਾਨੂੰ ਮਿਲਣ ਵਾਲੇ ਰਿਟਰਨ ‘ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਇਸ ਲਈ ਜੇਕਰ ਤੁਸੀਂ 15 ਸਾਲ ਜਾਂ ਇਸ ਤੋਂ ਬਾਅਦ ਪੈਸੇ ਕਢਾਉਣ ‘ਤੇ ਕੋਈ ਟੈਕਸ ਨੀ ਦੇਣਾ ਪੈਂਦਾ। ਤਨਖਾਹਦਾਰ ਕਰਮਚਾਰੀ ਇਨਕਮ ਟੈਕਸ ਐਕਟ, 1961 ਦੀ ਧਾਰਾ 80C ਦੇ ਤਹਿਤ ਟੈਕਸ ਛੋਟ ਦਾ ਦਾਅਵਾ ਕਰ ਸਕਦੇ ਹਨ। ਇਸ ਲਈ ਤੁਸੀਂ ਕਿਸੇ ਵੀ ਬੈਂਕ ਜਾਂ ਪੋਸਟ ਆਫ਼ਿਸ ਵਿੱਚ ਖਾਤਾ ਖੋਲ ਕੇ ਸ਼ੁਰੂਆਤ ਕਰ ਸਕਦੇ ਹੋ। PPF ਖਾਤੇ ਵਿੱਚ, ਖਾਤਾ ਧਾਰਕ ਨੂੰ ਯੋਜਨਾ ਦੇ 5 ਸਾਲਾਂ ਬਾਅਦ ਇੱਕ ਵਿੱਤੀ ਸਾਲ ਵਿੱਚ ਇੱਕ ਵਾਰ ਕਢਵਾਉਣ ਦੀ ਇਜਾਜ਼ਤ ਹੁੰਦੀ ਹੈ, ਖਾਤਾ ਖੋਲ੍ਹਣ ਦੇ ਸਾਲ ਨੂੰ ਛੱਡ ਕੇ ਅਤੇ 15 ਸਾਲਾਂ ਦੀ ਲਾਕ-ਇਨ ਮਿਆਦ ਹੁੰਦੀ ਹੈ।

Share: